ਕੋਰੋਨਾ ਦੀ ਆਫ਼ਤ : ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਨੂੰ ਕਰਨੀ ਪਵੇਗੀ ਹੋਰ ਉਡੀਕ

0
382

ਕੋਰੋਨਾ ਮਹਾਮਾਰੀ ਦਾ ਅਸਰ ਅਮਰਨਾਥ ਯਾਤਰਾ ‘ਤੇ ਵੀ ਪਿਆ ਹੈ। ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਸਾਲਾਨਾ ਅਮਰਨਾਥ ਯਾਤਰਾ ਲਈ ਤਿਆਰੀਆਂ ਦੀ ਮੰਗਲਵਾਰ ਨੂੰ ਸਮੀਖਿਆ ਕੀਤੀ। ਸ਼ਰਧਾਲੂਆਂ ਲਈ ਯਾਤਰਾ ਲਈ ਅਜੇ ਹੋਰ ਉਡੀਕ ਕਰਨੀ ਪਵੇਗੀ। ਯਾਤਰਾ ਦੇ ਜੁਲਾਈ ਦੇ ਅਖਰੀਲੇ ਹਫਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਨੰਤਨਾਗ ਜ਼ਿਲੇ ਦੇ ਪਹਿਲਗਾਮ ਅਤੇ ਗਾਂਦੇਰਬਲ ਜ਼ਿਲੇ ਵਿਚ ਬਾਲਟਾਲ ਮਾਰਗ ਤੋਂ ਅਮਰਨਾਥ ਯਾਤਰਾ 23 ਜੂਨ 2020 ਨੂੰ ਸ਼ੁਰੂ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਯਾਤਰਾ ਸ਼ੁਰੂ ਨਹੀਂ ਹੋ ਸਕੀ। ਸੂਤਰਾਂ ਨੇ ਦੱਸਿਆ ਕਿ ਇਸ ਸਾਲ ਜੁਲਾਈ ਦੇ ਆਖਰੀ ਹਫਤੇ ‘ਚ ਯਾਤਰਾ ਸ਼ੁਰੂ ਹੋਣ ਦੀ ਸੰਭਵਾਨਾ ਹੈ ਅਤੇ ਮਹਾਮਾਰੀ ਕਾਰਨ ਯਾਤਰਾ ਦਾ ਸਮਾਂ ਵੀ ਘਟਾ ਦਿੱਤਾ ਜਾਵੇਗਾ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਯਾਤਰਾ ਦੇ ਸੰਬੰਧ ਵਿਚ ਆਉਣ ਵਾਲੇ ਦਿਨਾਂ ਵਿਚ ਉੱਚਿਤ ਫੈਸਲਾ ਲਿਆ ਜਾਵੇਗਾ। ਹਾਲਾਂਕਿ ਮੁਰਮੂ ਨੇ ਯਾਤਰਾ ਲਈ ਸਿਹਤ, ਬੁਨਿਆਦੀ ਢਾਂਚੇ, ਰਾਸ਼ਨ ਅਤੇ ਐੱਲ. ਪੀ. ਜੀ. ਗੈਸ ਦੀ ਸਪਲਾਈ, ਬਿਜਲੀ, ਪੀਣ ਵਾਲੇ ਪਾਣੀ, ਸੁਰੱਖਿਆ ਵਿਵਸਥਾ, ਸੰਚਾਰ ਆਫ਼ਤ ਪ੍ਰਬੰਧਨ ਲਈ ਅਧਿਕਾਰੀਆਂ ਨੂੰ ਬਿਹਤਰ ਤਿਆਰੀ ਕਰਨ ਨੂੰ ਕਿਹਾ ਹੈ। ਬੁਲਾਰੇ ਨੇ ਕਿਹਾ ਕਿ ਉੱਪ ਰਾਜਪਾਲ ਨੇ ਨਿਰਦੇਸ਼ ਦਿੱਤਾ ਹੈ ਕਿ ਪਵਿੱਤਰ ਗੁਫਾ ਦੇ ਅੰਦਰ ਸਵੇਰੇ-ਸ਼ਾਮ ਦੀ ਪੂਜਾ ਸਮੇਤ ਸਾਰੀਆਂ ਧਾਰਮਿਕ ਰਸਮਾਂ 5 ਜੁਲਾਈ ਤੋਂ 3 ਅਗਸਤ ਤੱਕ ਹੋਣਗੀਆਂ।

LEAVE A REPLY

Please enter your comment!
Please enter your name here