ਕੋਰੋਨਾ ਤੋਂ ਬਚਣ ਲਈ 7 ਲੋਕਾਂ ਨੇ ਪੀ ਲਿਆ ਹੈਂਡ ਸੈਨੇਟਾਈਜ਼ਰ

0
236

ਕੋਰੋਨਾ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਇਸ ਤੋਂ ਬਚਾਅ ਦਾ ਤਰੀਕਾ ਹੈ ਲਗਾਤਾਰ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ। ਪਰ ਹਾਲ ਹੀ ਵਿਚ ਇਕ ਘਟਨਾ ਸਾਹਮਣੇ ਆਈ ਹੈ ਕਿ ਹੈਂਡ ਸੈਨੇਟਾਈਜ਼ਰ ਨੇ ਲੋਕਾਂ ਦੀ ਜਾਨ ਹੀ ਲੈ ਲਈ। ਇਹ ਘਟਨਾ ਮੈਕਸੀਕੋ ਦੀ ਹੈ, ਜਿਥੇ ਹੈਂਡ ਸੈਨੇਟਾਈਜ਼ਰ ਪੀਣ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਸ਼ਖਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਨਿਊ ਮੈਕਸੀਕੋ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਹੈਂਡ ਸੈਨੇਟਾਈਜ਼ਰ ਪੀਣ ਦੀ ਘਟਨਾ ਤੋਂ ਬਾਅਦ 3 ਹੋਰ ਲੋਕ ਗੰਭੀਰ ਸਥਿਤੀ ਵਿਚ ਹਨ। ਅਜਿਹਾ ਸਮਝਿਆ ਜਾਂਦਾ ਹੈ ਕਿ 7 ਲੋਕਾਂ ਨੇ ਜਿਹੜਾ ਹੈਂਡ ਸੈਨੇਟਾਈਜ਼ਰ ਪੀਤਾ ਸੀ, ਉਸ ਵਿਚ ਮੈਥਨਾਲ ਸੀ।

ਮੈਕਸੀਕੋ ਦੇ ਹੈਲਥ ਸੈਕੇਟਰੀ ਕੈਥੀ ਕੁੰਕੇਲ ਨੇ ਆਖਿਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਥਨਾਲ ਵਾਲਾ ਹੈਂਡ ਸੈਨੇਟਾਈਜ਼ਰ ਪੀ ਲਿਆ ਹੈ ਤਾਂ ਮੈਡੀਕਲ ਹੈਲਪ ਲਿਓ। ਅਜਿਹਾ ਸਮਝਿਆ ਜਾਂਦਾ ਹੈ ਕਿ ਕੁਝ ਲੋਕਾਂ ਨੇ ਸ਼ਰਾਬ ਦੇ ਵਿਕਲਪ ਦੇ ਤੌਰ ‘ਤੇ ਸੈਨੇਟਾਈਜ਼ਰ ਪੀਤਾ ਸੀ। ਕੈਥੀ ਕੁੰਕੇਲ ਨੇ ਕਿਹਾ ਕਿ ਮੈਥਨਾਲ ਪੀਣ ਵਾਲੇ ਲੋਕਾਂ ਨੂੰ ਬਚਾਉਣ ਲਈ ਦਾਅਵਾ ਮੌਜੂਦ ਹੈ। ਪਰ ਲੋਕ ਜਿੰਨੀ ਜਲਦੀ ਹਸਪਤਾਲ ਆਉਣਗੇ, ਰੀ-ਕਵਰੀ ਦੇ ਮੌਕੇ ਉਨੇ ਜ਼ਿਆਦਾ ਹੋਣਗੇ। ਦੱਸ ਦਈਏ ਕਿ ਮੈਥਨਾਲ ਦੀ ਜ਼ਿਆਦਾ ਮਾਤਰਾ ਦੇ ਸੰਪਰਕ ਵਿਚ ਆਉਣ ਨਾਲ ਸਿਰ ਦਰਦ, ਉਲਟੀ, ਸਾਫ ਦਿਖਾਈ ਨਾ ਦੇਣਾ, ਕੋਮਾ ਵਿਚ ਜਾਣ ਜਾਂ ਨਰਵਸ ਸਿਸਟਮ ਨੂੰ ਸਥਾਈ ਨੁਕਸਾਨ ਪਹੁੰਚਾਉਣ ਦੀ ਸਮੱਸਿਆ ਅਤੇ ਮੌਤ ਵੀ ਹੋ ਸਕਦੀ ਹੈ।

ਕਈ ਜੇਲਾਂ ਵਿਚ ਸੀ ਸੈਨੇਟਾਈਜ਼ਰ ਬੈਨ
ਕੋਰੋਨਾ ਮਹਾਮਾਰੀ ਤੋਂ ਪਹਿਲਾਂ ਕਈ ਜੇਲਾਂ ਵਿਚ ਸੈਨੇਟਾਈਜ਼ਰ ਦਾ ਇਸਤੇਮਾਲ ਬੈਨ ਸੀ। ਜੇਲ ਵਿਚ ਇਹ ਡਰ ਬਣਿਆ ਰਹਿੰਦਾ ਸੀ ਕਿ ਕੈਦੀ ਇਸ ਨੂੰ ਪੀ ਜਾਣਗੇ ਜਾਂ ਅੱਗ ਲਗਾਉਣ ਵਿਚ ਇਸ ਦਾ ਇਸਤੇਮਾਲ ਕਰ ਸਕਦੇ ਹਨ। ਹਾਲ ਹੀ ਵਿਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਲੋਕਾਂ ਤੋਂ ਅਪੀਲ ਕੀਤੀ ਸੀ ਕਿ ਉਹ ਮੈਕਸੀਕੋ ਦੀ ਕੰਪਨੀ Eskbiochem SA ਦੇ ਬਣਾਏ ਸੈਨੇਟਾਈਜ਼ਰ ਦਾ ਇਸਤੇਮਾਲ ਨਾ ਕਰਨ। ਇਸ ਸੈਨੇਟਾਈਜ਼ਰ ਦੇ ਟਾਕਸਿਕ ਕੈਮੀਕਲ ਦੱਸਿਆ ਗਿਆ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ, Eskbiochem SA ਸੈਨੇਟਾਈਜ਼ਰ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਸਕਿਨ ਦੇ ਮੈਥਨਾਲ ਸੋਕਣ ‘ਤੇ ਨੁਕਸਾਨ ਪਹੁੰਚ ਸਕਦਾ ਹੈ। ਇਹ ਸਾਫ ਨਹੀਂ ਹੋ ਪਾਇਆ ਹੈ ਕਿ ਮਿ੍ਰਤਕ ਲੋਕਾਂ ਨੇ ਕਿਸ ਕੰਪਨੀ ਦੇ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਸੀ।

LEAVE A REPLY

Please enter your comment!
Please enter your name here