ਕੋਰੋਨਾ ਕਾਲ ’ਚ ਬਤੌਰ ਪਾਇਲਟ ਦੇਸ਼ ਸੇਵਾ ਵਿਚ ਰੁੱਝੀ ਫੁੱਟਬਾਲਰ ਗੌਰਮਾਂਗੀ ਸਿੰਘ ਦੀ ਪਤਨੀ

0
141

ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀਆਂ ਨੂੰ ਵਤਨ ਲਿਆਉਣ ਵਿਚ ਰੁੱਝੀ ਬੋਇੰਗ 787 ਡ੍ਰੀਮਲਾਈਨਰ ਦੀ ਪਾਇਲਟ ਕਮਾਂਡਰ ਪੁਸ਼ਪਾਂਜਲੀ ਪੋਤਸਾਂਗਬਾਮ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਪਤੀ ਮਸ਼ਹੂਰ ਫੁੱਟਬਾਲਰ ਗੌਰਮਾਂਗੀ ਸਿੰਘ ਨਾਲ ਮਿਲ ਨਹੀਂ ਸਕੀ ਪਰ ਉਸ ਦਾ ਇਸ ਨੂੰ ਦੁੱਖ ਨਹੀਂ ਹੈ।
ਦਿੱਲੀ ਵਿਚ ਰਹਿਣ ਵਾਲੀ ਏਅਰ ਇੰਡੀਆ ਦੀ ਪਾਇਲਟ ਪੁਸ਼ਪਾਂਜਲੀ ਸਰਕਾਰ ਦੀ ‘ਵੰਦੇ ਭਾਰਤ’ ਮੁਹਿੰਮ ਦੇ ਤਿਹਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਵਿਚ ਰੁੱਝੀ ਹੈ। ਗੌਰਮਾਂਗੀ ਨੇ ਕਿਹਾ,‘‘ਜਦੋਂ ਤੁਹਾਡਾ ਆਪਣਾ ਕੋਈ ਦੇਸ਼ ਲਈ ਕੁਝ ਕਰ ਰਿਹਾ ਹੈ ਤਾਂ ਚੰਗਾ ਲੱਗਦਾ ਹੈ। ਖਾਸ ਤੌਰ ’ਤੇ ਅਜਿਹੇ ਸਮੇਂ ਵਿਚ। ਇਹ ਕਾਫੀ ਮੁਸ਼ਕਿਲ ਹੈ ਤੇ ਚੁਣੌਤੀਪੂਰਨ ਕੰਮ ਹੈ ਪਰ ਜੇਕਰ ਮੈਂ ਕਹਾਂ ਕਿ ਚਿੰਤਾ ਨਹੀਂ ਹੁੰਦੀ ਤਾਂ ਇਹ ਝੂਠ ਹੋਵੇਗਾ।’’ ਪੁਸ਼ਪਾਂਜਲੀ ਪਿਛਲੇ 11 ਸਾਲਾਂ ਤੋਂ ਏਅਰ ਇੰਡੀਆ ਵਿਚ ਕੰਮ ਕਰ ਰਹੀ ਹੈ। ਜਲਦੀ ਹੀ ਦਿੱਲੀ ਆਉਣ ਵਾਲੇ ਗੌਰਮਾਂਗੀ ਨੇ ਕਿਹਾ ਕਿ ਪਿਛਲੇ ਹਫਤੇ ਉਹ ਲਾਗੋਸ ‘ਚ ਸੀ। ਉਹ ਸਿਰਫ ਅੰਤਰਰਾਸ਼ਟਰੀ ਸੈਕਟਰ ‘ਚ ਹੀ ਸੇਵਾਰਤ ਹੈ। ਇਕ ਫਲਾਈਟ ਉਡਾਣ ਦੇ ਲਈ ਤਿੰਨ ਵਾਰ ਕੋਰੋਨਾ ਟੈਸਟ ‘ਚੋਂ ਲੰਘਣਾ ਹੁੰਦਾ ਹੈ। ਵਾਪਸੀ ਤੋਂ ਪਹਿਲਾਂ ਆਗਮਨ ‘ਤੇ ਤੇ ਫਿਰ ਪੰਜ ਦਿਨ ਤੋਂ ਬਾਅਦ। ਗੌਰਮਾਂਗੀ ਨੇ ਕਿਹਾ ਇਹ ਬਹੁਤ ਤਣਾਪੂਰਨ ਹੈ ਕਿਉਂਕਿ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ। ਮੇਰੀ ਪਤਨੀ ਤੇ ਉਸਦੇ ਹਰੇਕ ਸਹਿ ਕਰਮਚਾਰੀਆਂ ਨੂੰ ਸਲਾਮ ਜੋ ਡਾਕਟਰਾਂ ਤੇ ਨਰਸਾਂ ਦੀ ਤਰ੍ਹਾਂ ਮੋਰਚੇ ‘ਤੇ ਡਟੇ ਹੋਏ ਹਨ।

LEAVE A REPLY

Please enter your comment!
Please enter your name here