ਨਿਊਜ਼ੀਲੈਂਡ ਕ੍ਰਿਕਟ ਨੁੰ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਹੈ, ਜਿਸ ਨਾਲ ਆਰਥਿਕ ਸੰਕਟ ਖੜਾ ਹੋ ਗਿਆ ਹੈ। ਅਜਿਹੇ ‘ਚ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਆਪਣੇ ਸਟਾਫ ਵਿਚ 10-15 ਫੀਸਦੀ ਕਟੌਤੀ ਕਰ ਕੇ ਲਾਗਤ ਵਿਚ 60 ਡਾਲਰ ਦੀ ਬਚਤ ਕਰੇਗਾ। ਨਿਊਜ਼ੀਲੈਂਡ ਕ੍ਰਿਕਟ ਬੋਰਡ ਦੇ ਮੁਖੀ ਡੇਵਿਡ ਰਾਈਟ ਨੇ ਦੱਸਿਆ ਕਿ ਲਾਗਤ ਵਿਚ ਕਟੌਤੀ ਦੇ ਉਪਾਆਵਾਂ ਤੋਂ ਬਾਅਦ ਬੋਰਡ ਮੁੱਖ ਸੰਘਾਂ, ਜ਼ਿਲਿਆਂ ਅਤੇ ਕਲੱਬਾਂ ਨੂੰ ਪੈਸਾ ਦੇ ਸਕੇਗਾ ਅਤੇ ਉਸ ਨੂੰ ਪੁਰਸ਼ ਅਤੇ ਮਹਿਲਾ ਕ੍ਰਿਕਟ ਦੇ ਘਰੇਲੂ ਕੈਲੰਡਰ ਵਿਚ ਕਟੌਤੀ ਕਰਨੀ ਪਵੇਗੀ।