ਕੈਲੀਫੋਰਨੀਆ: ਏਸ਼ੀਅਨ ਲੋਕਾਂ ਨਾਲ ਨਫ਼ਰਤੀ ਘਟਨਾਵਾਂ ਵਿਚ ਹੋਇਆ ਵਾਧਾ

0
318

 ਕੈਲੀਫੋਰਨੀਆ ਸੂਬੇ ਵਿਚ ਏਸ਼ੀਅਨ ਲੋਕਾਂ ਨਾਲ ਹੁੰਦੀਆਂ ਨਫ਼ਰਤੀ ਘਟਨਾਵਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਟਾਪ ਏ ਪੀ ਆਈ ਹੇਟ ਰਿਪੋਰਟਿੰਗ ਸੈਂਟਰ ਨੂੰ ਕੈਲੀਫੋਰਨੀਆ ਵਿਚ ਮਾਰਚ 2020 ਅਤੇ ਇਸ ਸਾਲ ਫਰਵਰੀ ਦੇ ਵਿਚਕਾਰ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 1,691 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਜਦਕਿ ਦੇਸ਼ ਭਰ ਵਿਚ, 19 ਮਾਰਚ, 2020 ਤੋਂ ਇਸ ਸਾਲ 28 ਫਰਵਰੀ ਤੱਕ, ਏਸ਼ੀਆ-ਵਿਰੋਧੀ ਨਸਲਵਾਦ ਦੀਆਂ 3,795 ਘਟਨਾਵਾਂ ਕੇਂਦਰ ਵਿੱਚ ਰਿਪੋਰਟ ਕੀਤੀਆਂ ਗਈਆਂ ਹਨ।
ਇਹਨਾਂ ਵਿਚ ਜ਼ੁਬਾਨੀ ਸ਼ੋਸ਼ਣ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਅਤੇ ਏਸ਼ੀਅਨ ਹੋਣ ਕਾਰਨ ਸੇਵਾਵਾਂ ਤੋਂ ਇਨਕਾਰ ਕਰਨ ਸੰਬੰਧੀ ਰਿਪੋਰਟਾਂ ਦਰਜ ਹਨ। ਇਨ੍ਹਾਂ ਵਿਚੋਂ ਲਗਭਗ 44.56% ਰਿਪੋਰਟਾਂ ਕੈਲੀਫੋਰਨੀਆ ਨਾਲ ਸੰਬੰਧਿਤ ਸਨ। ਇਹ ਅੰਕੜੇ ਪਿਛਲੇ ਸਾਲ ਮਾਰਚ ਅਤੇ ਜੁਲਾਈ ਦਰਮਿਆਨ ਕੈਲੀਫੋਰਨੀਆ ਵਿਚ ਵਾਪਰੀਆਂ 1,116 ਘਟਨਾਵਾਂ ਵਿਚ ਵਾਧਾ ਦਰਸਾਉਂਦੇ ਹਨ। ਕੇਂਦਰ ਨੂੰ 2021 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 503 ਰਿਪੋਰਟਾਂ ਪ੍ਰਾਪਤ ਹੋਈਆਂ ਹਨ। 
ਏਸ਼ੀਅਨ ਲੋਕਾਂ ਨਾਲ ਵਿਤਕਰੇ ਸੰਬੰਧੀ ਇਹ ਨਵਾਂ ਅਧਿਐਨ ਹਾਲ ਦੇ ਮਹੀਨਿਆਂ ਵਿਚ, ਖ਼ਾਸ ਕਰ ਬੇ ਖੇਤਰ ਵਿਚ, ਏਸ਼ੀਆ-ਵਿਰੋਧੀ ਵਿਤਕਰੇ ਅਤੇ ਹਿੰਸਾ ਵਿਚ ਵਾਧੇ ਤੋਂ ਬਾਅਦ ਆਇਆ ਹੈ। ਪਿਛਲੇ ਮਹੀਨੇ, ਕੈਲੀਫੋਰਨੀਆ ਦੇ ਵਿਧਾਇਕਾਂ ਨੇ ਸਟਾਪ ਏ ਪੀ ਆਈ ਹੇਟ ਸੈਂਟਰ ਦੀ  ਸਹਾਇਤਾ ਕਰਨ ਅਤੇ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ ਹੋਰ ਘਟਨਾਵਾਂ ਦਾ ਪਤਾ ਲਗਾਉਣ ਲਈ ਸਹਾਇਤਾ ਵਜੋਂ 1.4 ਮਿਲੀਅਨ ਡਾਲਰ ਅਲਾਟ ਕੀਤੇ ਹਨ।

LEAVE A REPLY

Please enter your comment!
Please enter your name here