ਕੈਪਟਨ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ

0
369

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ‘ਚ ਬਣੀ ਉੱਚ ਤਾਕਤੀ ਕਮੇਟੀ ਦੀਆਂ ਸਿਫਰਾਸ਼ਾਂ ‘ਤੇ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ‘ਚ ਬਤੌਰ ਤਹਿਸੀਲਦਾਰ ਨਿਯੁਕਤ ਕੀਤੇ ਗਏ ਅੰਮ੍ਰਿਤਬੀਰ ਸਿੰਘ ਦੇ ਪਿਤਾ ਇੰਸਪੈਕਟਰ ਰਘਬੀਰ ਸਿੰਘ, ਜੋ ਕਿ ਅੰਮ੍ਰਿਤਸਰ ਜ਼ਿਲੇ ਦੇ ਸਠਿਆਲਾ ਨਾਲ ਸਬੰਧਤ ਸਨ ਅਤੇ 1991 ‘ਚ ਸੀ. ਆਰ. ਪੀ. ਐਫ ‘ਚ ਭਰਤੀ ਹੋਏ ਸਨ, ਛੱਤੀਸਗੜ ਦੇ ਜ਼ਿਲ੍ਹਾ ਸੁਕਮਾ ‘ਚ ਨਕਸਲੀਆਂ ਨਾਲ ਲੜਦਿਆਂ 24 ਅਪ੍ਰੈਲ, 2017 ਨੂੰ ਸ਼ਹੀਦ ਹੋ ਗਏ ਸਨ। ਉਹ ਉੱਚ ਕੋਟੀ ਦੇ ਅਥਲੀਟ ਸਨ ਅਤੇ ਕੌਮੀ ਪੱਧਰ ‘ਤੇ ਉਨਾਂ ਕਈ ਤਮਗ਼ੇ ਜਿੱਤੇ ਸਨ।
ਤਨਵੀਰ ਕੌਰ ਨੂੰ ਮਾਲ ਵਿਭਾਗ ‘ਚ ਬਤੌਰ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਤਨਵੀਰ ਕੌਰ ਦੇ ਪਤੀ ਮੇਜਰ ਰਵੀ ਇੰਦਰ ਸਿੰਘ ਸਾਲ 2003 ‘ਚ ਐਨ. ਡੀ. ਏ ਖਡਕਵਾਸਲਾ ‘ਚ ਦਾਖਲ ਹੋਏ ਸਨ ਅਤੇ 2007 ‘ਚ ਸਿਗਨਲ ਕੋਰ ‘ਚ ਉਹ ਕਮਿਸ਼ਨਡ ਅਫਸਰ ਬਣੇ ਸਨ। ਉਨ੍ਹਾਂ ਦੀ ਜੰਮੂ-ਕਸ਼ਮੀਰ ਦੇ ਵਿਦਰੋਹ ਵਾਲੇ ਖੇਤਰਾਂ ‘ਚ ਵੀ ਦੋ ਵਾਰ ਤਾਇਨਾਤੀ ਰਹੀ ਸੀ। ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ ‘ਚ ਯੂ. ਐਨ ਮਿਸ਼ਨ ‘ਚ ਸੇਵਾਵਾਂ ਦਿੰਦਿਆਂ ਸ਼ਹੀਦ ਹੋ ਗਏ ਸਨ ਅਤੇ ਦਲੇਰੀ ਨਾਲ ਡਿਊਟੀ ਨਿਭਾਉਣ ਅਤੇ ਕੁਰਬਾਨੀ ਦੇ ਸਤਿਕਾਰ ਵਜੋਂ ਸੰਯੁਕਤ ਰਾਸ਼ਟਰ ਵੱਲੋਂ ਉਨਾਂ ਨੂੰ ‘ਡੈਗ ਹਮਰਕਸਜੋਲਡ ਮੈਡਲ’ ਐਵਾਰਡ ਦਿੱਤਾ ਗਿਆ ਸੀ। ਨਿਯੁਕਤ ਹੋਣ ਵਾਲਿਆਂ ‘ਚ ਸ੍ਰੀਮਤੀ ਅਕਵਿੰਦਰ ਕੌਰ ਬਤੌਰ ਨਾਇਬ ਤਹਿਸੀਲਦਾਰ, ਆਸਥਾ ਗਰਗ ਬਤੌਰ ਆਬਕਾਰੀ ਤੇ ਕਰ ਅਫਸਰ, ਮਲਕੀਤ ਕੌਰ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ), ਤਨਵੀਰ ਕੌਰ ਬਤੌਰ ਤਹਿਸੀਲਦਾਰ, ਅਮਨਦੀਪ ਸੁਰੱਖਿਆ ਸੇਵਾਵਾਂ ਭਲਾਈ ਵਿਭਾਗ ‘ਚ ਬਤੌਰ ਕਲਰਕ, ਗੁਰਪਾਲ ਸਿੰਘ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ‘ਚ ਬਤੌਰ ਜੂਨੀਅਰ ਇੰਜਨੀਅਰ, ਰਾਧਾ ਰਾ

LEAVE A REPLY

Please enter your comment!
Please enter your name here