ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਹਜ਼ਾਰਾਂ ਲੋਕਾਂ ਨੇ “ਬਲੈਕ ਲਾਈਵਜ਼ ਮੈਟਰ” ਅਤੇ “ਵ੍ਹਾਈਟ ਸਾਇਲੰਸ ਇਜ਼ ਵਾਇਲੰਸ” ਦੇ ਨਾਅਰੇ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਗੈਰ-ਗੋਰਿਆਂ ਨਾਲ ਹੋ ਰਹੇ ਭੇਦਭਾਵ ਦੇ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਅਮਰੀਕਾ ਵਿਚ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਨਿਆਂ ਦਿਵਾਉਣ ਲਈ ਰੈਲੀ ਕੱਢੀ। ਇਹ ਪ੍ਰਦਰਸ਼ਨ ਸ਼ਾਂਤੀ ਪੂਰਣ ਕੱਢਿਆ ਗਿਆ। ਇਹ ਸੈਲੀਬਰੇਸ਼ਨ ਸਕੁਐਰ ਤੋਂ ਸ਼ੁਰੂ ਹੋਇਆ ਤੇ ਹੁਰੋਟਾਂਰੀਓ ਸਟਰੀਟ ਵਲੋਂ ਲੰਘਿਆ। ਲੋਕਾਂ ਨੇ ਮੰਗ ਕੀਤੀ ਪੀਲ ਪੁਲਸ ਅਧਿਕਾਰੀਆਂ ਨੂੰ ਬਾਡੀ ਕੈਮਰਾ (ਵਰਦੀ ‘ਤੇ ਕੈਮਰਾ) ਪੁਆਇਆ ਜਾਵੇ। ਇਸ ਸਬੰਧੀ ਗੱਲ ਕਰਦਿਆਂ ਪੀਲ ਪੁਲਸ ਸਰਵਿਸ ਬੋਰਡ ਨੇ ਕਿਹਾ ਕਿ ਉਹ ਇਸ ਸਬੰਧੀ 26 ਜੂਨ ਨੂੰ ਹੋਣ ਵਾਲੀ ਬੋਰਡ ਮੀਟਿੰਗ ਵਿਚ ਗੱਲ ਕਰਨਗੇ।