ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1 ਲੱਖ ਪਾਰ

0
1139

ਕੋਰਾਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਅਜੇ ਵੀ ਜਾਰੀ ਹੈ। ਕੁਝ ਦੇਸ਼ ਹਨ ਜਿਨ੍ਹਾਂ ਨੇ ਬਹੁਤ ਹੱਦ ਤੱਕ ਇਸ ਬੀਮਾਰੀ ‘ਤੇ ਕਾਬੂ ਕਰ ਲਿਆ ਹੈ। ਉਥੇ ਹੀ ਅਮਰੀਕਾ ਸਣੇ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵਿਚ ਮਹਾਮਾਰੀ ਦੇ ਮਾਮਲੇ ਘੱਟਣੇ ਸ਼ੁਰੂ ਹੋ ਰਹੇ ਹਨ। ਇਸੇ ਦੌਰਾਨ ਕੈਨੇਡਾ ਦੇ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾਰ ਕਰ ਗਈ ਹੈ।ਇਸ ਦੌਰਾਨ ਕੁਝ ਸਿਹਤ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਵਿਚ ਭਾਵੇਂ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਚੁਣੌਤੀਆਂ ਅਜੇ ਬਾਕੀ ਹਨ। ਵਿਭਾਗ ਨੇ ਇਸ ਦੌਰਾਨ ਇਹ ਕਬੂਲ ਕੀਤਾ ਕਿ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਦੇਸ਼ ਵਿਚ ਇਸ ਜਾਨਵੇਲਾ ਵਾਇਰਸ ਕਾਰਣ ਇੰਨੀਂ ਤੇਜ਼ੀ ਨਾਲ ਮੌਤਾਂ ਹੋਣਗੀਆਂ। ਕੈਨੇਡਾ ਦੇ 10 ਸੂਬਿਆਂ ਨੇ ਹੌਲੀ-ਹੌਲੀ ਆਪਣੇ ਕਾਰੋਬਾਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਪਰ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਮਾਂਟੇਰੀਅਲ ਤੇ ਟੋਰਾਂਟੋ ਵਿਚ ਪਾਬੰਦੀਆਂ ਅਜੇ ਜਾਰੀ ਹਨ।

LEAVE A REPLY

Please enter your comment!
Please enter your name here