ਕੇਰਲ ਦੇ ਨਹਿਰੂ ਸਟੇਡੀਅਮ ‘ਚੋਂ ਸਚਿਨ ਦੀਆਂ ਯਾਦਗਾਰ ਚੀਜ਼ਾਂ ਗਾਇਬ

0
214

ਕੇਰਲ ਦੇ ਕੋਚੀ ਵਿਚ ਸਥਿਤ ਜਵਾਹਰ ਲਾਲ ਨਹਿਰੂ ਕੌਮਾਂਤਰੀ ਸਟੇਡੀਅਮ ਦਾ ਸਚਿਨ ਪਵੇਲੀਅਨ ਕਾਫ਼ੀ ਖਰਾਬ ਹਾਲਾਤਾਂ ਵਿਚ ਹੈ ਅਤੇ ਇੱਥੋਂ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦੀਆਂ ਯਾਦਗਾਰ ਚੀਜ਼ਾਂ ਗਾਇਬ ਹੋ ਚੁੱਕੀਆਂ ਹਨ। ਸਚਿਨ ਪਵੇਲੀਅਨ ਦਾ ਉਦਘਾਟਨ 20 ਨਵੰਬਰ 2013 ਨੂੰ ਉਸ ਸਮੇਂ ਦੇ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੀਤਾ ਸੀ। ਸਚਿਨ ਨੇ ਇਸ ਪਵੇਲੀਅਨ ਨੂੰ ਇਕ ਜਰਸੀ, ਆਪਣੇ ਹਸਤਾਖਰ ਵਾਲਾ ਬੱਲਾ ਤੇ ਆਪਣੀ ਇਸਤੇਮਾਲ ਕੀਤੀ ਹੋਈ ਗੇਂਦ ਤੋਹਫੇ ਵਜੋਂ ਦਿੱਤੀ।ਸਚਿਨ ‘ਤੇ ਇਹ ਪਵੇਲੀਅਨ ਕੇਰਲ ਕ੍ਰਿਕਟ ਸੰਘ ਅਤੇ ਗ੍ਰੇਟਰ ਕੋਚੀ ਵਿਕਾਸ ਅਥਾਰਟੀ ਦੀ ਸਾਂਝੀ ਪਹਿਲ ਸੀ। ਇਹ ਸਟੇਡੀਅਮ ਗ੍ਰੇਟਰ ਕੋਚੀ ਵਿਕਾਸ ਅਥਾਰਟੀ ਦੀ ਜਾਇਦਾਦ ਹੈ। ਇਹ ਪਵੇਲੀਅਨ ਇਕ ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੋਇਆਹੈ ਅਤੇ ਇਸ ਵਿਚ ਸਚਿਨ ਦੀਆਂ ਢੇਰ ਸਾਰੀਆਂ ਤਸਵੀਰਾਂ ਹਨ ਜਿਸ ਵਿਚ ਮਾਸਟਰ ਬਲਾਸਟਰ ਦੀ ਸਰ ਡਾਨ ਬ੍ਰੈਡਮੈਨ ਅਤੇ ਵੇਸਟਇੰਡੀਜ਼ ਦੇ ਧਾਕੜ ਬ੍ਰਾਇਨ ਲਾਰਾ ਦੀਆਂ ਤਸਵੀਰਾਂ ਹਨ। ਸਚਿਨ ਦੀ ਬਚਪਨ ਦੀਆਂ ਤਸਵੀਰਾਂ ਵਿਚ ਇਸ ਪਵੇਲੀਅਨ ਵਿਚ ਲੱਗੀਆਂ ਹੋਇਆ ਹਨ।

LEAVE A REPLY

Please enter your comment!
Please enter your name here