ਕੇਰਲ ਦੇ ਇਤਿਹਾਸਕ ਮੰਦਰ ‘ਤੇ ਸ਼ਾਹੀ ਪਰਿਵਾਰ ਦਾ ਹੋਵੇਗਾ ਅਧਿਕਾਰ : ਸੁਪਰੀਮ ਕੋਰਟ

0
539

ਕੇਰਲ ਦੇ ਸ੍ਰੀ ਪਦਮਾਨਾਭਸਵਾਮੀ ਮੰਦਰ ਦੇ ਪ੍ਰਸ਼ਾਸ਼ਨ ਅਤੇ ਉਸ ਦੀਆਂ ਸੰਪਤੀਆਂ ਦੇ ਅਧਿਕਾਰ ਨੂੰ ਲੈ ਕੇ ਸੋਮਵਾਰ ਯਾਨੀ ਕਿ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦਾ ਫੈਸਲਾ ਪਲਟਦੇ ਹੋਏ ਦੇਸ਼ ਦੇ ਸਭ ਤੋਂ ਵੱਧ ਸੰਪਤੀ ਵਾਲੇ ਮੰਦਰਾਂ ਵਿਚੋਂ ਇਕ ਸ੍ਰੀ ਪਦਮਾਨਾਭਸਵਾਮੀ ਮੰਦਰ ਦਾ ਪ੍ਰਬੰਧਨ ਦਾ ਅਧਿਕਾਰ ਤ੍ਰਾਵਣਕੋਰ ਦੇ ਸਾਬਕਾ ਸ਼ਾਹੀ ਪਰਿਵਾਰ ਨੂੰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਮੰਦਰ ਨੇੜੇ ਕਰੀਬ 2 ਲੱਖ ਕਰੋੜ ਦੀ ਸੰਪਤੀ ਹੈ। ਦੱਸ ਦੇਈਏ ਕਿ ਇਸ ਇਤਿਹਾਸਕ ਮੰਦਰ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਨੂੰ ਲੈ ਕੇ ਵਿਵਾਦ ਪਿਛਲੇ 9 ਸਾਲਾਂ ਤੋਂ ਕੋਰਟ ‘ਚ ਪੈਂਡਿੰਗ ਹੈ। ਇਸ ਨੂੰ ਦੇਸ਼ ਦੇ ਸਭ ਤੋਂ ਧਨੀ ਮੰਦਰਾਂ ਵਿਚ ਗਿਣਿਆ ਜਾਂਦਾ ਹੈ।

ਦੱਸ ਦੇਈਏ ਕਿ ਕੇਰਲ ਹਾਈ ਕੋਰਟ ਸਾਲ 2011 ਵਿਚ ਪਦਮਾਨਾਭਸਵਾਮੀ ਮੰਦਰ ਦੇ ਅਧਿਕਾਰ ਅਤੇ ਸੰਪਤੀ ਨੂੰ ਲੈ ਕੇ ਵੱਡਾ ਫੈਸਲਾ ਸਣਾਉਂਦੇ ਹੋਏ ਇਸ ‘ਤੇ ਸੂਬਾ ਸਰਕਾਰ ਦਾ ਅਧਿਕਾਰ ਦੱਸਿਆ ਸੀ। ਕੇਰਲ ਹਾਈ ਕੋਰਟ ਦੇ ਇਸ ਹੁਕਮ ਨੂੰ ਸਾਬਕਾ ਤ੍ਰਾਵਣਕੋਰ ਸ਼ਾਹੀ ਪਰਿਵਾਰ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਇਸ ਮਾਮਲੇ ਵਿਚ ਸੁਪਰੀਮ ਕੋਰਟ ‘ਚ 8 ਸਾਲ ਤੋਂ ਵਧੇਰੇ ਸਮੇਂ ਤੱਕ ਸੁਣਵਾਈ ਹੋਈ। ਇਸ ਮਾਮਲੇ ਵਿਚ ਜਸਟਿਸ ਯੂ. ਯੂ. ਲਲਿਤ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਪਿਛਲੇ ਸਾਲ 10 ਅਪ੍ਰੈਲ ਨੂੰ ਮਾਮਲੇ ‘ਚ ਕੇਰਲ ਹਾਈ ਕੋਰਟ ਦੇ 31 ਜਨਵਰੀ 2011 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ। 

ਕਈ ਸਾਲ ਪੁਰਾਣਾ ਹੈ ਮੰਦਰ—
ਮੰਦਰ ਕਦੋਂ ਬਣਿਆ, ਇਸ ‘ਤੇ ਕੋਈ ਪੱਕਾ ਪ੍ਰਮਾਣ ਨਹੀਂ ਮਿਲਦਾ ਹੈ। ਇਤਿਹਾਸਕਾਰਾਂ ਮੁਤਾਬਕ ਮੰਦਰ ਲੱਗਭਗ 5000 ਸਾਲ ਪੁਰਾਣਾ ਹੈ। ਮੰਨਿਆ ਇਹ ਵੀ ਜਾਂਦਾ ਹੈ ਕਿ ਕੇਰਲ ਦੇ ਤਿਰੂਅਨੰਤਪੁਰਮ ਵਿਚ ਬਣੇ ਪਦਮਾਨਾਭਸਵਾਮੀ ਮੰਦਰ ਦੀ ਸਥਾਪਨਾ 16ਵੀਂ ਸਦੀ ਵਿਚ ਤ੍ਰਾਵਣਕੋਰ ਦੇ ਰਾਜਿਆਂ ਨੇ ਕੀਤੀ ਸੀ। ਇਸ ਤੋਂ ਬਾਅਦ ਹੀ ਇੱਥੋਂ ਦੇ ਰਾਜਾ ਇਸ ਮੰਦਰ ਨੂੰ ਮੰਨਦੇ ਹਨ। ਇਸ ਦੇ ਨਾਲ ਹੀ ਪੂਰਾ ਰਾਜਘਰਾਨਾ ਮੰਦਰ ਦੀ ਸੇਵਾ ‘ਚ ਜੁੱਟ ਗਿਆ।

LEAVE A REPLY

Please enter your comment!
Please enter your name here