ਕੇਰਲ ਦੇ ਮਲਪੁਰਮ ‘ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ‘ਚ ਗਰਭਵਤੀ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ ਕੇ ਖੁਆ ਦਿੱਤਾ, ਜਿਸ ਨਾਲ ਗਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਹੈ। ਗਾਂ ਦੇ ਮਾਲਕ ਨੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਪਾਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਸ ਨੇ ਇਸ ਮਾਮਲੇ ਦੇ ਸੰਬੰਧ ‘ਚ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚਕੀਤੀ ਜਾ ਰਹੀ ਹੈ।