ਕੁਵੈਤ ਦੇ ਏਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦਾ 91 ਸਾਲ ਦੀ ਉਮਰ ਵਿਚ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਇਹ ਜਾਣਕਾਰੀ ਦੇਸ਼ ਦੇ ਸਰਕਾਰੀ ਟੀ. ਵੀ. ਨੇ ਦਿੱਤੀ ਹੈ। ਤੇਲ ਨਾਲ ਸਮਰੱਥ ਦੇਸ਼ ਦੇ ਲੰਬੇ ਸਮੇਂ ਤੱਕ ਵਿਦੇਸ਼ ਮੰਤਰੀ ਰਹਿਣ ਦੌਰਾਨ ਸਬਾਹ ਨੇ 1990 ਦੇ ਖਾੜ੍ਹੀ ਜੰਗ ਤੋਂ ਬਾਅਦ ਇਰਾਕ ਦੇ ਨਾਲ ਕਰੀਬੀ ਰਿਸ਼ਤੇ ਕਾਇਮ ਕਰਨ ਅਤੇ ਹੋਰ ਖੇਤਰੀ ਸੰਕਟਾਂ ਦਾ ਹੱਲ ਕੱਢਣ ਲਈ ਕਾਫੀ ਕੰਮ ਕੀਤਾ।ਅਲ ਸਬਾਹ ਨੇ ਕਤਰ ਅਤੇ ਹੋਰ ਅਰਬ ਦੇਸ਼ਾਂ ਵਿਚਾਲੇ ਵਿਵਾਦ ਦੇ ਕੂਟਨੀਤਕ ਹੱਲ ਲਈ ਵੀ ਕੋਸ਼ਿਸ਼ਾਂ ਕੀਤੀਆਂ ਅਤੇ ਇਹ ਯਤਨ ਅੱਜ ਦੀ ਤਰੀਕ ਤੱਕ ਜਾਰੀ ਹੈ। ਉਹ 2006 ਵਿਚ ਕੁਵੈਤ ਦੇ ਏਮੀਰ ਬਣੇ ਸਨ। ਇਸ ਤੋਂ ਪਹਿਲਾਂ ਕੁਵੈਤ ਦੀ ਸੰਸਦ ਨੇ ਉਨਾਂ ਤੋਂ ਪਹਿਲਾਂ ਦੇ ਏਮੀਰ ਸ਼ੇਖ ਸਾਦ ਅਲ ਅਬਦੁੱਲਾਹ ਅਲ ਸਬਾਹ ਨੂੰ 9 ਦਿਨ ਦੇ ਸ਼ਾਸਨ ਤੋਂ ਬਾਅਦ ਹੀ ਬੀਮਾਰੀ ਕਾਰਨ ਤਖਤ ਤੋਂ ਹਟਾ ਦਿੱਤਾ ਸੀ। ਇਰਾਕੀ ਫੌਜਾਂ 1990 ਵਿਚ ਕੁਵੈਤ ਵਿਚ ਦਾਖਲ ਹੋਈ ਸੀ। ਇਸ ਤੋਂ ਬਾਅਦ ਅਮਰੀਕੀ ਨੀਤ ਜੰਗ ਵਿਚ ਇਰਾਕੀ ਫੌਜ ਨੂੰ ਖਦੇੜ੍ਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਕੁਵੈਤ ਅਮਰੀਕਾ ਦਾ ਮਜ਼ਬੂਤ ਸਹਿਯੋਗੀ ਬਣ ਗਿਆ। ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ ਥਾਂ ਉਨਾਂ ਦੇ ਮਤਰੇਏ ਭਰਾ ਵਲੀ ਅਹਿਦ (ਉੱਤਰਾਧਿਕਾਰੀ) ਸ਼ੇਖ ਨਵਾਫ ਅਲ ਅਹਿਮਦ ਅਲ ਸਬਾਹ ਦੇ ਨਵੇਂ ਏਮੀਰ ਹੋ ਸਕਦੇ ਹਨ।