ਕੁਣਾਲ ਪੰਡਯਾ ਨੇ 3 ਮਹੀਨਿਆਂ ਬਾਅਦ ਆਊਟਡੋਰ ਟ੍ਰੇਨਿੰਗ ਕੀਤੀ ਸ਼ੁਰੂ

0
214

ਕੋਵਿਡ-19 ਮਹਾਮਾਰੀ ਦੇ ਕਾਰਣ ਆਪਣੇ ਘਰ ਵਿਚ ਰਹਿਣ ਨੂੰ ਮਜਬੂਰ ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਨੇ ਮੰਗਲਵਾਰ ਨੂੰ 3 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਆਊਟਡੋਰ  ਟ੍ਰੇਨਿੰਗ ਸ਼ੁਰੂ ਕੀਤੀ। ਹਾਰਦਿਕ ਪੰਡਯਾ ਦੇ ਵੱਡੇ ਭਰਾ ਕਰੁਣਾਲ ਨੇ 18 ਟੀ-20 ਕੌਮਾਂਤਰੀ ਮੈਚਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਬੜੌਦਾ ਦੇ ਇਸ ਕ੍ਰਿਕਟਰ ਨੇ ਆਪਣੇ ਵਰਕਆਊਟ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘‘ਮੈਦਾਨ ’ਤੇ ਦੌੜ ਲਾ ਕੇ ਦਿਨ ਦੀ ਸ਼ੁਰੂਆਤ ਕੀਤੀ… ਇਕ ਵਾਰ ਫਿਰ ਇੱਥੇ ਆ ਕੇ ਚੰਗਾ ਲੱਗ ਰਿਹਾ ਹੈ।’’
ਸਾਰੇ ਹੋਰ ਕ੍ਰਿਕਟਰਾਂ ਦੀ ਤਰ੍ਹਾਂ ਕਰੁਣਾਲ ਵੀ 25 ਮਾਰਚ ਤੋਂ ਆਪਣੇ ਘਰ ਦੇ ਅੰਦਰ ਰਹਿਣ ਨੂੰ ਮਜਬੂਰ ਹੈ ਜਦੋਂ ਤੋਂ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਰਾਸ਼ਟਰ ਪੱਧਰੀ ਲਾਕਡਾਊਨ ਦਾ ਐਲਾਨ ਕੀਤਾ ਸੀ। ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਪਿਛਲੇ ਮਹੀਨੇ ਟ੍ਰੇਨਿੰਗ ਸ਼ੁਰੂ ਕਰਨ ਵਾਲਾ ਬੀ. ਸੀ. ਸੀ. ਆਈ . ਤੋਂ ਮਾਨਤਾ ਪ੍ਰਾਪਤ ਪਹਿਲਾ ਖਿਡਾਰੀ ਬਣਿਆ ਸੀ, ਜਦੋਂ ਉਸ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਬੋਇਸਰ ਵਿਚ ਨੈੱਟ ’ਤੇ ਗੇਂਦਬਾਜ਼ੀ ਕੀਤੀ ਸੀ। ਹਾਲ ਹੀ ਵਿਚ ਭਾਰਤ ਦੇ ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀ ਰਾਜਕੋਟ ਵਿਚ ਨੈੱਟ ਅਭਿਆਸ ਕੀਤਾ।

LEAVE A REPLY

Please enter your comment!
Please enter your name here