ਜਿਵੇਂ ਰਹਿਣ ਲਈ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰਾਂ ਦੇਸ਼ ਦਾ ਹੋਣਾ ਵੀ ਬਹੁਤ ਜਰੂਰੀ ਹੈ। ਸਿੱਖ ਇੱਕ ਬਹਾਦਰ ਕੌਮ ਮੰਨੀ ਜਾਂਦੀ ਹੈ। ਪਰ ਉਹ ਕਾਹਦੀ ਬਹਾਦਰ ਕਿ ਅਪਨਾ ਦੇਸ਼ ਹੀ ਨਾ ਸਾਂਭ ਸਕੇ। ਬਾਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਪੰਜਾਬ ਵਿੱਚ ਕੀ ਸੀ ਖਾਲਸਾ ਰਾਜ ਹੀ ਤਾਂ ਸੀ। ਉਹ ਕਿੱਥੇ ਗਿਆ ਕਦੀ ਕਿਸੇ ਨਹੀਂ ਸੋਚਿਆ। ਇਸ ਤੋਂ ਤੁਸੀ ਹਿਸਾਬ ਲਗਾ ਸਕਦੇ ਹੋ ,ਕਿ ਅੱਜ ਤੱਕ ਪੰਜਾਬ ਦੇ ਤੁਸੀ ਕਿੰਨੇ ਟੁਕੜੇ ਕਰ ਚੁੱਕੇ ਹੋ। ਇਹ ਕਿਹਨਾਂ ਨੇ ਕੀਤੇ। ਅਸੀਂ ਕਿਸੇ ਤੇ ਦੋਸ਼ ਨਹੀਂ ਲਾ ਸਕਦੇ। ਕਿਉਂਕਿ ਹਰ ਪੰਜਾਬੀ ਇਸ ਦਾ ਜ਼ੁੰਮੇਵਾਰ ਹੈ। ਉਹ ਭਾਵੇਂ ਚੜ੍ਹਦੇ ਪੰਜਾਬ ਦਾ ਹੋਵੇ ਤੇ ਭਾਵੇਂ ਲਹਿੰਦੇ ਪੰਜਾਬ ਦਾ ਹੋਵੇ। ਪੰਜਾਬ ਨੂੰ ਪੰਜਾਬੀਆਂ ਨੇ ਖ਼ੁਦ ਡਬੋਇਆ ਹੈ। ਬਾਹਰਲਿਆਂ ਨੇ ਤਾਂ ਤੀਲੀ ਲਾਕੇ ਸਿਰਫ ਤਮਾਸ਼ਾ ਵੇਖਿਆ ਹੈ। ਜਦੋਂ ਪੰਜਾਬੀ ਮਾਂ ਬੋਲੀ ਤੋਂ ਪੰਜਾਬ ਵਿੱਚ ਵੱਸਦੇ ਕੋਈ ਹੱਟਕੇ ਗੱਲ ਕਰਦੇ ਹਨ, ਤਾਂ ਸਮਝ ਲਉ, ਕੋਈ ਬਾਹਰਲਾ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਪੰਜਾਬ ਦੇ ਪੰਜਾਬੀ ਦੀ ਕਿਸੇ ਨਾਲ ਨਹੀਂ ਪੱਟ ਸਕਦੀ। ਸਿਰਫ ਤੇ ਸਿਰਫ ਪੰਜਾਬੀ ਦੀ ਪੰਜਾਬੀ ਨਾਲ ਹੀ ਬਣੇਗੀ। ਉਹ ਭਾਵੇਂ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਪੰਜਾਬ ਹੀ ਇੱਕ ਐਦਾਂ ਦਾ ਦੇਸ਼ ਰਿਹਾ ਹੈ ਜਿੱਥੇ ਕਦੀ ਧਰਮ ਦੀ ਗੱਲ ਨਹੀਂ ਹੁੰਦੀ ਸੀ। ਕਿਉਂਕਿ ਹਰ ਇੱਕ ਦਾ ਮੇਲ ਮਿਲਾਪ ਇੱਕ ਦੂਜੇ ਨਾਲ ਸਕਿਆਂ ਤੋਂ ਜ਼ਿਆਦਾ ਸੀ। ਪੰਜਾਬ ਦਾ ਸਾਰਾ ਚੈਨ 1947 ਦੀ ਵੰਡ ਨੇ ਖੋ ਲਿਆ। ਇੰਨਕਲਾਬ ਲਿਆਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਸਪਨੇ ਚੂਰੋ ਚੂਰ ਹੋ ਗਏ। ਲਾਲਾ ਲਾਜਪਤ ਰਾਏ ਦੇ ਪਿੰਡੇ ਤੇ ਪਈਆਂ ਅੰਗਰੇਜ਼ ਹਕੂਮਤ ਦੀਆਂ ਲਾਠੀਆਂ ਦੀ ਕਿਸੇ ਨੇ ਕਦਰ ਨਾ ਪਾਈ। ਚੌਧਰ ਦੇ ਲਾਲਚੀ ਲੋਕਾਂ ਨੇ ਦੇਸ਼ ਦੇ ਟੁਕੜੇ ਕਰ ਦਿੱਤੇ। ਅਗਰ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਣਾ ਸੀ,ਤਾਂ ਪੰਜਾਬ ਨੂੰ ਵੱਖ ਨਹੀਂ ਹੋਣਾ ਚਾਹੀਦਾ ਸੀ। ਹਰ ਪੰਜਾਬੀ ਬੜੀ ਖੂਸਹਾਲ ਜ਼ਿੰਦਗੀ ਜੀਅ ਰਿਹਾ ਸੀ।
ਅਗਰ 1947 ਵੰਡ ਦੀ ਗੱਲ ਕਰੀਏ ਤਾਂ ਜਿੰਨਾ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ ,ਕਿਸੇ ਹੋਰ ਦਾ ਨਹੀਂ ਹੋਇਆ। ਦੁਸ਼ਮਣ ਨੇ ਬੜੀ ਜ਼ਬਰਦਸਤ ਖੇਡ ਖੇਡੀ ਹੈ। ਪੰਜਾਬ ਵਿੱਚ ਵੱਸਦੇ ਹਰ ਧਰਮ ਦੇ ਲੋਕਾਂ ਵਿੱਚ ਐਦਾਂ ਦਾ ਫਰਕ ਪਾ ਛੱਡਿਆ ਹੈ, ਕਿ ਹਰ ਕੋਈ ਇੱਕ ਦੂਜੇ ਦਾ ਵੈਰੀ ਬਣਾ ਛੱਡਿਆ ਹੈ। ਪਰ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਹੈ। ਸਾਨੂੰ ਅਪਨਾ ਪੰਜਾਬ ਦੇਸ਼ ਚਾਹੀਦਾ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁੱਲਾ ਸੁਭਾਅ ਕਿਸੇ ਨਾਲ ਮੇਚ ਨਹੀਂ ਖਾਂਦਾ। ਪੰਜਾਬੀ ਅੱਜ ਵੀ ਇਕੱਠੇ ਹੋ ਜਾਣ ਤਾਂ ਪਰਲੋ ਲਿਆ ਸਕਦੇ ਹਨ। ਪੰਜਾਬੀਆਂ ਦੀ ਇੱਕ ਚੰਗੀ ਆਦਤ ਹੈ, ਕਿਸੇ ਵੀ ਧਰਮ ਦਾ ਮਾੜਾ ਨਹੀ ਸੋਚਦੇ। ਅਗਰ ਐਦਾਂ ਦੀ ਦੁਰਘਟਨਾ ਕਿਤੇ ਪੰਜਾਬ ਵਿੱਚ ਦੇਖੀ ਵੀ ਗਈ ਹੋਵੇਗੀ ਤਾਂ ਬਾਹਰਲੀਆਂ ਤਾਕਤਾਂ ਦੀਆਂ ਕੋਝੀਆਂ ਹਰਕਤਾਂ ਦੀ ਵਜਾ ਨਾਲ ਹੀ ਹੋਈ ਹੋਵੇਗੀ। ਕੀ ਤੁਸੀ ਸੋਚਦੇ ਹੋ ਤੁਹਾਡਾ ਅਪਨਾ ਪੰਜਾਬ ਹੋਣਾ ਚਾਹੀਦਾ ਹੈ। ਉਹੀ ਪੰਜਾਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੀ ਰਿਹਾ। ਇਸ ਲਈ ਪੰਜਾਬੀਆਂ ਨੂੰ ਰਲਕੇ ਮੁਹਿੰਮ ਚਲਾਉਣੀ ਹੋਵੇਗੀ। ਜਿਹੜੇ ਖਾਲਿਸਤਾਨ ਦੇ ਨਾਂਅ ਤੇ ਪਾਬੰਦੀਆਂ ਲਾਉਂਦੇ ਨੇ ਉਹ ਸਿਰਫ ਰਾਜਨੀਤੀਆਂ ਕਰਦੇ ਹਨ। ਅਗਰ ਕੋਈ ਇਹ ਕਹਿੰਦਾ ਹੈ ਕਿ ਖਾਲਿਸਤਾਨ ਸਿਰਫ ਸਿੱਖਾਂ ਦਾ ਹੈ, ਤਾਂ ਉਸ ਨੂੰ ਖ਼ਾਲਸ ਦੇ ਮਤਲਬ ਦਾ ਹੀ ਨਹੀਂ ਪਤਾ। ਇੱਕ ਖ਼ਾਲਸ ਇੰਨਸਾਨ ਜਾਨੀ ਕਿ ਪਿਉਰ ਸ਼ੁੱਧ ਜਿਸ ਵਿੱਚ ਕੋਈ ਮੈਲ ਨਹੀਂ ਬੋਹ ਨਹੀਂ ,ਜਿਹੜਾ ਮਾਨਸ ਕੀ ਜਾਤ ਸਭੇ ਏਕ ਪਹਿਚਾਨਵੋ ਵਾਲੀ ਗੱਲ ਕਰਦਾ ਹੈ। ਉਹ ਹੈ ਖਾਲਸਾ ਤੇ ਖਾਲਿਸਤਾਨ ਬਾਕੀ ਗਲਤ ਫਹਿਮੀ ਮਿਟਾਉਣ ਲਈ ਉਸ ਦੀ ਰੁਪ ਰੇਖਾ ਬਣਾਉਣੀ ਚਾਹੀਦੀ ਹੈ। ਪਰ ਆਪਾਂ ਹੋਰ ਹੀ ਪਾਸੇ ਨੂੰ ਤੁਰ ਪੈਂਦੇ ਹਾਂ। ਸਾਨੂੰ ਹਰ ਪਿੰਡ ਵਿੱਚੋਂ ਵਕੀਲ ,ਡਾਕਟਰ, ਇੰਜੀਨੀਅਰ, ਸਾਇੰਸਿਟਸਟ ਬਣਾਉਣੇ ਚਾਹੀਦੇ ਹਨ। ਦੇਸ਼ ਆਪੇ ਹੀ ਤਾਰੱਕੀ ਵੱਲ ਵੱਧ ਜਾਂਦਾ ਹੈ। ਪਰ ਅਫ਼ਸੋਸ ਦੇਸ਼ ਦੀਆਂ ਸਰਕਾਰਾਂ ਨਾ ਤਾਂ ਪੜੇ ਲਿਖਿਆਂ ਵਾਰੇ ਸੋਚਦੀਆਂ ਹਨ ਤੇ ਨਾ ਹੀ ਕਿਸਾਨਾਂ ਤੇ ਗ਼ਰੀਬਾਂ ਵਾਰੇ ਸੋਚਦੀਆਂ ਹਨ। ਸਾਇਦ ਇਹੀ ਕਾਰਨ ਰਹੇ ਹੋਣਗੇ। ਜਿਸ ਕਰਕੇ ਭਾਰਤ ਤੇ ਵਾਰ ਵਾਰ ਬਾਹਰਲੀਆਂ ਤਾਕਤਾਂ ਨੇ ਰਾਜ ਕੀਤਾ। ਕਿਉਂਕਿ ਅਸੀਂ ਅਪਨੇ ਤੋਂ ਜ਼ਿਆਦਾ ਬਿਗਾਨਿਆਂ ਤੇ ਵਿਸ਼ਵਾਸ ਕਰਦੇ ਹਾਂ। ਸਾਡੇ ਪੜੇ ਲਿਖੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਸੈੱਟ ਹੋ ਰਹੇ ਹਨ। ਦੇਸ਼ ਦੀ ਸਰਕਾਰ ਨਾਗਰਿਕ ਵਾਰੇ ਚੰਗਾ ਨਹੀਂ ਸੋਚਦੀ। ਬਿਨਾ ਸੋਚੇ ਸਮਝੇ ਕਾਨੂੰਨ ਭੰਗ ਕਰ ਦਿੱਤੇ ਜਾਂਦੇ ਹਨ। ਧਰਮ ਨੂੰ ਅੱਗੇ ਰੱਖਕੇ ਦੇਸ਼ ਦਾ ਖ਼ੁਦ ਹੀ ਮਾਹੌਲ ਖ਼ਰਾਬ ਕੀਤਾ ਜਾਂਦਾ ਹੈ। ਦੇਸ਼ ਦੇ ਨਾਗਰਿਕ ਨੂੰ ਖ਼ੁਦ ਨਹੀਂ ਪਤਾ ,ਮੈ ਭਾਰਤੀ ਹਾਂ , ਇੰਡੀਅਨ ਹਾਂ , ਹਿੰਦੁਸਤਾਨੀ ਹਾਂ। ਇੱਕੋ ਦੇਸ਼ ਨੂੰ ਤਿੰਨ ਤਿੰਨ ਨਾਵਾਂ ਨਾਲ ਬੁਲਾਉਣਾ ਹੀ ਦੇਸ਼ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਭਾਰਤ ਨਾਂਅ ਜਿਹੜਾ ਇਤਿਹਾਸਿਕ ਤੇ ਜਿਸ ਨੂੰ ਹਰ ਧਰਮ ਦੇ ਲੋਕ ਅਪਨਾ ਭਾਰਤ ਕਹਿਣ ਵਿੱਚ ਫ਼ਕਰ ਮਹਿਸੂਸ ਕਰਦੇ ਹਨ। ਉਹੀ ਲੋਕ ਦੂਜਿਆਂ ਨਾਵਾਂ ਵਿੱਚ ਅਪਨੇ ਆਪ ਨੂੰ ਸੇਫ਼ ਮਹਿਸੂਸ ਨਹੀਂ ਕਰਦੇ। ਸਾਇਦ ਏਸੇ ਕਰਕੇ ਹਰ ਕੋਈ ਅਪਨੀ ਅਜ਼ਾਦੀ ਚਾਹੁੰਦਾ ਹੈ। ਅੱਜ ਯੁੱਗ ਬਦਲ ਚੁੱਕਾ ਹੈ। ਇਸ ਕਰਕੇ ਸਾਡੇ ਦੇਸ਼ ਵਿੱਚ ਵੀ ਜਾਗ੍ਰਿਤੀ ਦੀ ਬਹੁਤ ਲੋੜ ਹੈ।
ਸਾਨੂੰ ਵੀ ਹਰ ਧਰਮ ਦੀ ਇੱਜਤ ਕਰਨੀ ਚਾਹੀਦੀ ਹੈ। ਅਗਰ ਅਸੀ ਕਿਸੇ ਦੇ ਧਰਮ ਦੀ ਇੱਜਤ ਨਹੀਂ ਕਰਦੇ ਤਾਂ ਸਮਝ ਲਉ ਅਸੀਂ ਉਸ ਪਰਮਾਤਮਾ ਦੀ ਇੱਜਤ ਨਹੀਂ ਕਰਦੇ। ਹਰ ਇੰਨਸਾਨ ਉਸ ਪਰਮਾਤਮਾ ਨੂੰ ਹੀ ਪੂਜਦਾ ਹੈ। ਅਪਨੇ ਅਪਨੇ ਤਾਰੀਕੇ ਨਾਲ ਜਿਹੜੇ ਉਸਨੇ ਅਪਨੇ ਵਡੇਰਿਆਂ ਤੋਂ ਸਿੱਖੇ ਹੁੰਦੇ ਹਨ। ਅਗਰ ਕੋਈ ਸਰਕਾਰ ਕਿਸੇ ਧਰਮ ਤੇ ਅਟੈਕ ਕਰਦੀ ਹੈ ਤਾਂ ਇਸਦਾ ਮਤਲਬ ਉਹ ਧਰਮ ਦੇ ਨਾਵਾਂ ਤੇ ਰਾਜਨੀਤੀ ਕਰ ਰਹੀ ਹੈ। ਉਸਦਾ ਸੌਖਾ ਹੱਲ ਤਾਂ ਇਹੀ ਹੈ ਕਿ ਉਹ ਧਰਮ ਵੀ ਅਪਨਾ ਦੇਸ਼ ਬਣਾ ਲਵੇ। ਅਕਸਰ ਹੀ ਧਰਮਾਂ ਦੇ ਨਾਵਾਂ ਤੇ ਦੰਗੇ ਹੁੰਦੇ ਰਹਿੰਦੇ ਹਨ। ਜਿਸ ਵਿੱਚ ਆਮ ਜਨਤਾ ਹੀ ਮਰਦੀ ਹੈ। ਉਸ ਹਾਲਤ ਵਿੱਚ ਅਲੱਗ ਹੋਣਾ ਜ਼ਿਆਦਾ ਬਿਹਤਰ ਹੈ।