ਹਰ ਸਬਜ਼ੀ ‘ਚ ਪਾਏ ਜਾਣ ਵਾਲੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਲੂ ਵਿਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਲੂਆਂ ‘ਚ ਵਿਟਾਮਿਨ-ਏ, ਬੀ, ਅਤੇ ਸੀ, ਵੀ, ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ ਹੁੰਦੇ ਹਨ। ਬਹੁਤ ਸਾਰੇ ਲੋਕ ਆਲੂ ਦੀ ਵਰਤੋਂ ਕਰਨ ਮਗਰੋਂ ਇਸ ਦੇ ਛਿਲਕੇ ਉਤਾਰ ਕੇ ਸੁੱਟ ਦਿੰਦੇ ਹਨ। ਕੀ ਤੁਸੀਂ ਕਦੇ ਆਲੂ ਦੇ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ? ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਨੇ ਹੀ ਇਸ ਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ। ਜਿੰਨੀ ਵਾਰ ਵੀ ਘਰ ‘ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕਿਆਂ ਦੀ ਜ਼ਰੂਰ ਵਰਤੋਂ ਕਰੇ। ਆਲੂ ਦੇ ਛਿਲਕੇ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਨਾਲ-ਨਾਲ ਆਲੂ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ।