ਕਿਸਾਨ ਹਿੱਤਾਂ ਤੇ ਇਲਾਕੇ ਦੀ ਤਰੱਕੀ ਲਈ ਨਵੀਂ ਚੁਣੀ ਟੀਮ ਤਨਦੇਹੀ ਨਾਲ ਕੰਮ ਕਰੇ : ਢਿੱਲੋਂ

0
130

ਮਾਛੀਵਾੜਾ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਅਹੁਦਿਆਂ ਸਬੰਧੀ ਤਾਜਪੋਸ਼ੀ ਸਮਾਰੋਹ ਹੋਇਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦਰਸ਼ਨ ਕੁੰਦਰਾ ਤੇ ਸ਼ਕਤੀ ਆਨੰਦ ਨੂੰ ਅਹੁਦਿਆਂ ’ਤੇ ਬਿਠਾਇਆ। ਇਸ ਸਮਾਰੋਹ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਿਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ ਤੇ ਉਪ ਚੇਅਰਮੈਨ ਸ਼ਕਤੀ ਆਨੰਦ ਤੋਂ ਇਲਾਵਾ ਚੁਣੀ ਗਈ ਸਮੂਹ ਕਮੇਟੀ ਮੈਂਬਰ ਕਿਸਾਨ ਹਿੱਤਾਂ ਤੇ ਇਲਾਕੇ ਦੀ ਖੁਸ਼ਹਾਲੀ ਲਈ ਤਨਦੇਹੀ ਨਾਲ ਕੰਮ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਵੱਧ ਤੋਂ ਵੱਧ ਗ੍ਰਾਂਟਾ ਲਿਆ ਕੇ ਇਲਾਕੇ ਦਾ ਵਿਕਾਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਚੇਅਰਮੈਨ ਦਾ ਅਹੁਦਾ ਸੰਭਾਲਣ ਉਪਰੰਤ ਦਰਸ਼ਨ ਕੁੰਦਰਾ ਨੇ ਪੰਜਾਬ ਦੇ ਮੁੱਖ ਮੰਤਰੀ, ਵਿਧਾਇਕ ਢਿੱਲੋਂ ਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਮੇਟੀ ਮੈਂਬਰਾਂ ਤੇ ਮਾਰਕਿਟ ਕਮੇਟੀ ਦੇ ਸਟਾਫ਼ ਨੂੰ ਨਾਲ ਲੈ ਕੇ ਕੰਮ ਕਰਨਗੇ। 
ਇਸ ਮੌਕੇ ਪ੍ਰਦੇਸ਼ ਕਾਂਗਰਸ ਖਜਾਨਚੀ ਕਮਲਜੀਤ ਸਿੰਘ ਢਿੱਲੋਂ, ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਜੇ.ਪੀ ਸਿੰਘ ਮੱਕੜ, ਡਾ. ਸੁਨੀਲ ਦੱਤ, ਰੁਪਿੰਦਰ ਸਿੰਘ ਬੈਨੀਪਾਲ, ਰਾਜਵੰਤ ਸਿੰਘ ਕੂੰਨਰ, ਅਸ਼ੋਕ ਸੂਦ, ਸੁਰਜੀਤ ਸਿੰਘ ਕਾਹਲੋਂ, ਛਿੰਦਰਪਾਲ ਹਿਯਾਤਪੁਰ, ਜਸਦੇਵ ਸਿੰਘ ਟਾਂਡਾ, ਚੇਅਰਮੈਨ ਸਿਮਰਨਜੀਤ ਕੌਰ, ਰਾਣਾ ਬਲਵੀਰ ਸਿੰਘ, ਜੈਦੀਪ ਸਿੰਘ ਕਾਹਲੋਂ, ਸੋਨੂੰ ਕੁੰਦਰਾ, ਪ੍ਰਿੰਸ ਮਿੱਠੇਵਾਲ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਪੀ.ਏ. ਲਵੀ ਢਿੱਲੋਂ, ਰਜਿੰਦਰ ਸਿੰਘ ਢਿੱਲੋਂ, ਪਵਨ ਕੁਮਾਰ, ਚੇਤਨ ਚੌਰਾਇਆ, ਕਪਿਲ ਆਨੰਦ, ਗੁਰਨਾਮ ਖਾਲਸਾ, ਸੁਰਿੰਦਰ ਜੋਸ਼ੀ, ਪਰਮਜੀਤ ਪੰਮੀ, ਪਰਮਜੀਤ ਸਿੰਘ ਪੰਮਾ, ਵਿਜੈ ਕੁਮਾਰ, ਬਲਵਿੰਦਰ ਰਾਏ ਸੋਨੀ (ਸਾਰੇ ਕੌਂਸਲਰ), ਸਾਬਕਾ ਕੌਂਸਲਰ ਸੁਰਿੰਦਰ ਜੋਸ਼ੀ, ਵਿਨੀਤ ਸ਼ਰਮਾ, ਲੈਕ. ਸਵਰਨ ਸਿੰਘ ਛੌੜੀਆਂ, ਸ਼ਾਮ ਲਾਲ ਕੁੰਦਰਾ, ਜਤਿੰਦਰ ਕੁੰਦਰਾ, ਡਾ. ਪਰਸ ਰਾਮ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here