ਕਾਨਪੁਰ ਐਨਕਾਊਂਟਰ: ਵਿਕਾਸ ਦੁਬੇ ਦੇ ਘਰ ‘ਚੋਂ ਮਿਲੀ ਏਕੇ-47, ਇਕ ਹੋਰ ਦੋਸ਼ੀ ਗ੍ਰਿਫ਼ਤਾਰ

0
68

ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਚੌਬੇਪੁਰ ਖੇਤਰ ਵਿਚ ਬੀਤੀ 2-3 ਜੁਲਾਈ ਦੀ ਦਰਮਿਆਨੀ ਰਾਤ ਬਿਕਰੂ ਪਿੰਡ ‘ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਵਿਚ ਏਕੇ-47 ਅਤੇ ਇਸਾਂਸ ਰਾਈਫਲ ਵਰਗੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਏ. ਡੀ. ਜੀ. ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੂੰਖਾਰ ਬਦਮਾਸ਼ ਵਿਕਾਸ ਦੁਬੇ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਏਕੇ-47 ਸਮੇਤ ਹੋਰ ਅਤਿਆਧੁਨਿਕ ਹਥਿਆਰਾਂ ਦਾ ਜਖੀਰਾ ਮਿਲਿਆ ਹੈ। ਪੁਲਸ ਨੇ ਇਸ ਦੇ ਨਾਲ ਹੀ ਕਾਨਪੁਰ ਐਨਕਾਊਂਟਰ ਦੇ ਇਕ ਹੋਰ ਦੋਸ਼ੀ ਸ਼ਸ਼ੀਕਾਂਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬਿਕਰੂ ਕਾਂਡ ਦੇ ਇਕ ਹੋਰ ਦੋਸ਼ੀ ਸ਼ਸ਼ੀਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਸ਼ਸ਼ੀਕਾਂਤ ਦੇ ਘਰ ‘ਚੋਂ ਪੁਲਸ ਤੋਂ ਲੁੱਟੀ ਗਈ ਇਸਾਂਸ ਰਾਈਫਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਕਾਸ ਅਤੇ ਉਸ ਦੇ ਸਾਥੀਆਂ ਨੇ 2-3 ਜੁਲਾਈ ਦੀ ਰਾਤ ਦਬਿਸ਼ ਦੇਣ ਗਈ ਪੁਲਸ ਟੀਮ ‘ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਸੀ ਅਤੇ ਇਸ ‘ਚ ਖ਼ਤਰਨਾਕ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਹਮਲੇ ਵਿਚ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਹਥਿਆਰ ਵੀ ਬਦਮਾਸ਼ਾਂ ਨੇ ਲੁੱਟ ਲਏ ਸਨ। 

ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿਚ 21 ਦੋਸ਼ੀ ਸਨ, ਜਿਸ ‘ਚੋਂ 4 ਲੋਕ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹਨ। ਜਦਕਿ ਵਿਕਾਸ ਦੁਬੇ ਸਮੇਤ 6 ਦੋਸ਼ੀ ਪੁਲਸ ਐਨਕਾਊਂਟਰ ਵਿਚ ਮਾਰੇ ਗਏ ਹਨ। ਹੋਰਨਾਂ ਨੂੰ ਵੀ ਛੇਤੀ ਫੜ੍ਹ ਲਿਆ ਜਾਵੇਗਾ। ਡੀ. ਜੀ. ਪੀ. ਨੇ ਸਾਫ ਕੀਤਾ ਕਿ ਕਤਲ ਦੀ ਇਸ ਗੰਭੀਰ ਵਾਰਦਾਤ ਦੀ ਰਾਤ ਕੌਣ-ਕੌਣ ਪੁਲਸ ਦੇ ਮੁਲਾਜ਼ਮ ਬਦਮਾਸ਼ਾਂ ਦੇ ਸੰਪਰਕ ਵਿਚ ਸਨ। ਇਸ ‘ਤੇ ਪੁਲਸ ਦੀ ਸਖਤ ਨਜ਼ਰ ਹੈ। ਵਿਕਾਸ ਦੁਬੇ ਦੇ ਸੰਪਰਕ ਵਿਚ ਰਹਿਣ ਵਾਲੇ ਕਿਸੇ ਵੀ ਅਧਿਕਾਰੀ, ਪੁਲਸ ਮੁਲਾਜ਼ਮ ਅਤੇ ਹੋਰਨਾਂ ਨੂੰ ਕਿਸੇ ਵੀ ਸੂਰਤ ‘ਚ ਬਖ਼ਸ਼ਿਆ ਨਹੀਂ ਜਾਵੇਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਵਿਕਾਸ ਦੁਬੇ ਨੇ ਗਿਰੋਹ ਦੇ ਮੈਂਬਰਾਂ ਨਾਲ ਪੁਲਸ ਮੁਲਾਜ਼ਮਾਂ ਤੋਂ ਲੁੱਟ ਗਏ ਹਥਿਆਰ ਅਤੇ ਗੋਲਾ ਬਾਰੂਦ ਆਪਣੇ ਘਰ ‘ਚ ਲੁਕਾਉਣ ਨੂੰ ਕਿਹਾ ਸੀ।

ਕੀ ਹੈ ਪੂਰਾ ਮਾਮਲਾ—
ਕਾਨਪੁਰ ਦੇ ਬਿਕਰੂ ਪਿੰਡ ‘ਚ 2-3 ਜੁਲਾਈ ਦੀ ਦਰਮਿਆਨੀ ਰਾਤ ਦਬਿਸ਼ ਦੇਣ ਗਈ ਪੁਲਸ ਟੀਮ ‘ਤੇ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ ਸਮੇਤ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਐਨਕਾਊਂਟਰ ਵਿਚ ਵਿਕਾਸ ਦੁਬੇ ਅਤੇ ਉਸ ਦੇ 5 ਸਾਥੀ ਮਾਰੇ ਜਾ ਚੁੱਕੇ ਹਨ। ਪੁਲਸ ਨੇ ਮੁੱਖ ਦੋਸ਼ੀ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ‘ਚੋਂ ਗ੍ਰਿਫ਼ਤਾਰ ਕੀਤਾ ਸੀ।

LEAVE A REPLY

Please enter your comment!
Please enter your name here