ਕਾਂਗਰਸ ਚਾਹੁੰਦੀ ਸੀ ਮੋਦੀ ਮਿਲ ਕੇ ਰੂਬਰੂ ਕਰਨ ਚੀਨ ‘ਤੇ ਬੈਠਕ, ਹੋਰ ਵਿਰੋਧੀ ਦਲ ਨਹੀਂ ਮੰਨੇ

0
160

ਗਲਵਾਨ ਘਾਟੀ ਦੇ ਵਿਸ਼ੇ ਵਿਚ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਸਰਬ ਦਲੀ ਬੈਠਕ ਨੂੰ ਲੈ ਕੇ ਕਾਂਗਰਸ ਇਹ ਚਾਹੁੰਦੀ ਸੀ ਕਿ ਪ੍ਰਧਾਨ ਮੰਤਰੀ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨ, ਤਾਂ ਜੋ ਮੁੱਦੇ ‘ਤੇ ਪ੍ਰਭਾਵੀ ਵਿਚਾਰ-ਵਟਾਂਦਰਾ ਹੋ ਸਕੇ ਪਰ ਕਾਂਗਰਸ ਦਾ ਵਿਚਾਰ ਕਿਸੇ ਵੀ ਵਿਰੋਧੀ ਦਲ ਨੂੰ ਸਹੀ ਨਹੀਂ ਲੱਗਾ ਅਤੇ ਉਨ੍ਹਾਂ ਨੇ ਇਸ ਦੇ ਸਮਰਥਨ ਲਈ ਆਪਣੀ ਹਾਮੀ ਨਾ ਭਰੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਨੇ ਇਸ ਪ੍ਰਸਤਾਵ ਨੂੰ ਇਹ ਕਹਿ ਕੇ ਨਾ-ਮਨਜ਼ੂਰ ਕਰ ਦਿੱਤਾ ਸੀ ਕਿ ਕੋਵਿਡ-19 ਦੇ ਸਮੇਂ ਵਿਚ ਵਰਚੁਅਲ ਬੈਠਕ ਵੀ ਆਹਮੋ-ਸਾਹਮਣੇ ਦੀ ਬੈਠਕ ਜਿੰਨੀ ਹੀ ਚੰਗੀ ਹੈ।

ਪਵਾਰ ਨੇ ਇਹ ਵੀ ਯਾਦ ਦਿਵਾਇਆ ਕਿ ਸੋਨੀਆ ਗਾਂਧੀ ਨੇ ਵੀ 22 ਮਈ ਨੂੰ ਕਾਂਗਰਸ ਨੇਤਾਵਾਂ ਨਾਲ ਵਰਚੁਅਲ ਬੈਠਕ ਕੀਤੀ ਸੀ। ਜਦ ਕੇਂਦਰ ਸਰਕਾਰ ਨੇ 19 ਜੂਨ ਨੂੰ ਵਿਰੋਧੀ ਦਲਾਂ ਦੇ ਨਾਲ ਬੈਠਕ ਕਰਨ ਦੀ ਪਹਿਲ ਕੀਤੀ ਤਾਂ ਸੋਨੀਆ ਗਾਂਧੀ ਦੇ ਸਹਾਇਕ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਨਿੱਜੀ ਰੂਪ ਤੋਂ ਮੁਲਾਕਾਤ ਕਰ ਉਨ੍ਹਾਂ ਦੇ ਸਾਹਮਣੇ ਕਾਂਗਰਸ ਦੀ ਆਹਮੋ-ਸਾਹਮਣੇ ਦੀ ਬੈਠਕ ਦਾ ਪ੍ਰਸਤਾਵ ਰੱਖਿਆ, ਪਰ ਸਾਰਿਆਂ ਨੇ ਇਸ ਦੇ ਲਈ ਨਾ ਕਰ ਦਿੱਤੀ।

ਦ੍ਰਮੁਕ ਨੇਤਾ ਐਮ. ਕੇ. ਸਟਾਲਿਨ ਇਸ ਗੱਲ ਦੇ ਲਈ ਸਹਿਮਤ ਨਹੀਂ ਹੋਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਨੇ ਵੀ ਇਹ ਪ੍ਰਸਤਾਵ ਅਸਵੀਕਾਰ ਕਰ ਦਿੱਤਾ। ਮਾਕਪਾ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਸਤਾਵ ਨਾਲ ਨਿੱਜੀ ਰੂਪ ਤੋਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪਰ ਹੋਰ ਦਲਾਂ ਦੇ ਨੇਤਾ ਵੀ ਤਾਂ ਇਸ ਦੇ ਲਈ ਰਾਜ਼ੀ ਹੋਣ।

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਭਾਰਤ-ਚੀਨ ਵਿਚਾਲੇ ਹਿੰਸਕ ਝੜਪ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਵਿਰੋਧੀ ਧਿਰ ਦੇ ਨੇਤਾ ਅਸਹਿਜ ਮਹਿਸੂਸ ਕਰ ਰਹੇ ਹਨ। ਹਾਲਾਂਕਿ ਇਨਾਂ ਨੇਤਾਵਾਂ ਨੇ ਇਸ ਮੁੱਦੇ ‘ਤੇ ਆਪਣੇ ਬਿਆਨ ਦਿੱਤੇ ਹਨ, ਪਰ ਮਮਤਾ ਅਤੇ ਸਟਾਲਿਨ ਨੇ ਰਾਸ਼ਟਰ ਦੇ ਸਾਹਮਣੇ ਇਸ ਸੰਕਟ ਦੀ ਘੜੀ ਵਿਚ ਪ੍ਰਧਾਨ ਮੰਤਰੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ। ਪਵਾਰ ਨੇ ਤਾਂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਬਿਆਨਬਾਜ਼ੀ ਦੀ ਅਸਿੱਧੇ ਤੌਰ ‘ਤੇ ਆਲੋਚਨਾ ਵੀ ਕੀਤੀ। ਗਲਵਾਨ ਘਾਟੀ ਵਿਚ ਹਿੰਸਾ ਦੇ ਸਮੇਂ ਭਾਰਤੀ ਫੌਜੀਆਂ ਦੇ ਕੋਲ ਹਥਿਆਰ ਸਨ ਜਾਂ ਨਹੀਂ, ਇਸ ਸਵਾਲ ‘ਤੇ ਪਵਾਰ ਨੇ ਕਿਹਾ ਕਿ ਇਹ ਗੱਲਾਂ ਅੰਤਰਰਾਸ਼ਟਰੀ ਸਮਝੌਤਿਆਂ ਅਤੇ ਨਿਯਮਾਂ ਦੇ ਅਧੀਨ ਹਨ, ਇਸ ਲਈ ਇਨਾਂ ‘ਤੇ ਕਿਸੇ ਨੂੰ ਵੀ ਸਵਾਲ ਚੁੱਕਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਸਲੇ ਹਨ। ਸਪੱਸ਼ਟ ਹੈ ਕਿ ਪਵਾਰ ਰਾਹੁਲ ਦੇ ਬਿਆਨਾਂ ਤੋਂ ਦੂਰੀ ਬਣਾ ਰਹੇ ਸਨ। ਸਾਰੀਆਂ ਪਾਰਟੀਆਂ ਦੀ ਬੈਠਕ ਵਿਚ ਸੋਨੀਆ ਗਾਂਧੀ ਹਮਲਾਵਰ ਰਹੀ ਅਤੇ ਉਨ੍ਹਾਂ ਨੇ ਕਈ ਸਖਤ ਸਵਾਲ ਚੁੱਕੇ। ਉਹ ਬਿਨਾਂ ਕਿਸੇ ਕਾਂਗਰਸ ਨੇਤਾ ਦੇ ਸਹਿਯੋਗ ਦੇ ਇਕੱਲੀ ਹੈ ਬੈਠਕ ਵਿਚ ਆਖਿਰ ਤੱਕ ਡਟੀ ਰਹੀ।

LEAVE A REPLY

Please enter your comment!
Please enter your name here