ਕਲੋਬੁਕਰ ਨੇ ਬਾਇਡੇਨ ਤੋਂ ਗੈਰ-ਗੋਰੀ ਮਹਿਲਾ ਨੂੰ ਆਪਣਾ ‘ਰਨਿੰਗ ਮੈਟ’ ਚੁਣਨ ਨੂੰ ਕਿਹਾ

0
182

ਐਮੀ ਕਲੋਬੁਕਰ ਨੇ ਆਖਿਆ ਹੈ ਕਿ ਉਹ ਉਪ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਖੁਦ ਨੂੰ ਅਲੱਗ ਕਰ ਰਹੀ ਹੈ ਅਤੇ ਡੈਮੋਕ੍ਰੇਟ ਜੋਅ ਬਾਇਡੇਨ ਤੋਂ ਅਪੀਲ ਕਰਦੀ ਹਾਂ ਕਿ ਉਹ ਇਸ ਦੇ ਲਈ ਕਿਸੇ ਗੈਰ-ਗੋਰੀ ਮਹਿਲਾ ਦੀ ਚੋਣ ਕਰਨ। ਮਿਨੀਸੋਟਾ ਦੀ ਗੋਰੀ ਸੈਨੇਟਰ ਨੂੰ ਦੇਸ਼ ਵਿਚ ਨਸਲੀ ਤਣਾਅ ਦੇ ਮੱਦੇਨਜ਼ਰ ਆਪਣੀਆਂ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੇ ਵੀਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਨੂੰ ਫੋਨ ਕੀਤਾ ਅਤੇ ਇਹ ਸੁਝਾਅ ਦਿੱਤਾ।ਬਾਇਡੇਨ ਪਹਿਲਾਂ ਹੀ ਆਪਣੇ ਰਨਿੰਗ ਮੈਟ ਦੇ ਤੌਰ ‘ਤੇ ਮਹਿਲਾ ਦੀ ਚੋਣ ਦਾ ਸੰਕਲਪ ਵਿਅਕਤ ਕਰ ਚੁੱਕੇ ਹਨ। ਰਨਿੰਗ ਮੈਟ ਦੀ ਸੰਕਲਪਨਾ ਦੇ ਤਹਿਤ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਰਨਿੰਗ ਮੈਟ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਂਦਾ ਹੈ। ਕਲੋਬੁਕਰ ਨੇ ਐਮ. ਐਸ. ਐਨ. ਬੀ. ਸੀ. ਨੂੰ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਪਲ ਹੈ ਜਦ ਇਕ ਗੈਰ-ਗੈਰੀ ਮਹਿਲਾ ਨੂੰ ਟਿੱਕਟ ਦਿੱਤੀ ਜਾਣੀ ਚਾਹੀਦੀ ਹੈ। ਬਾਇਡੇਨ ਨੇ ਵੀਰਵਾਰ ਨੂੰ ਇਕ ਟਵੀਟ ਵਿਚ ਕਲੋਬੁਕਰ ਦੀ ਤਰੀਫ ਕਰਦੇ ਹੋਏ ਆਖਿਆ ਕਿ ਜੇਕਰ ਤੁਸੀਂ ਹੁਣ ਦੇਸ਼ ਦੇ ਜ਼ਖਮ ਭਰਨਾ ਚਾਹੁੰਦੇ ਹੋ, ਮੇਰੀ ਪਾਰਟੀ, ਹਾਂ ਪਰ ਸਾਡਾ ਰਾਸ਼ਟਰ ਨਿਸ਼ਚਤ ਰੂਪ ਤੋਂ ਇਹ ਇਸ ਤੋਂ ਬਾਹਰ ਨਿਕਲਣ ਦਾ ਇਕ ਰਾਹ ਹੈ। ਉਨ੍ਹਾਂ ਨੇ ਕਲੋਬੁਕਰ ਨੂੰ ਸਬਰ ਅਤੇ ਪੱਕੇ ਸੰਕਲਪ ਵਾਲੀ ਕਰਾਰ ਦਿੰਦੇ ਹੋਏ ਕਿਹਾ ਕਿ ਤੁਹਾਡੀ ਮਦਦ ਨਾਲ, ਅਸੀਂ ਡੋਨਾਲਡ ਟਰੰਪ ਨੂੰ ਹਰਾਉਣ ਜਾ ਰਹੇ ਹਾਂ। ਮੀਨਿਆਪੋਲਸ ਵਿਚ ਗੋਰੇ ਅਧਿਕਾਰੀ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੀ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਪ੍ਰਵਾਨਗੀ ਦੀਆਂ ਸੰਭਾਵਨਾਵਾਂ ‘ਤੇ ਅਸਰ ਪਿਆ ਹੈ।

LEAVE A REPLY

Please enter your comment!
Please enter your name here