ਕਰੋਡ਼ਾਂ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ ਮਹਾਂਮਾਰੀ : ਸੰਯੁਕਤ ਰਾਸ਼ਟਰ

0
114

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਇਸ ਸਾਲ ਕਰੀਬ 13 ਕਰੋਡ਼ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ। ਵਿਸ਼ਵ ‘ਚ ਭੁੱਖਮਰੀ ਕੰਡੇ ਪੁੱਜੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਕਰੀਬ ਇੱਕ ਕਰੋਡ਼ ਵੱਧ ਗਈ ਸੀ। ਇਹ ਗੰਭੀਰ ਮੁਲਾਂਕਣ ਵਿਸ਼ੲ ‘ਚ ਖਾਦ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ ਦੇ ਮੱਦੇਨਜ਼ਰ ਹਾਲੀਆ ਰਿਪੋਰਟ ‘ਚ ਸਾਹਮਣੇ ਆਇਆ ਹੈ। ਇਸ ਨੂੰ ਤਿਆਰ ਕਰਣ ਵਾਲੀਆਂ ਯੂ.ਐਨ. ਦੀਆਂ ਪੰਜ ਏਜੰਸੀਆਂ ਵਲੋਂ ਇਸ ਸਲਾਨਾ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕੀਤਾ ਗਿਆ।
ਰਿਪੋਰਟ ਮੁਤਾਬਕ, ਮੌਜੂਦਾ ਸਮੇਂ ‘ਚ ਉਪਲੱਬਧ ਵਿਸ਼ਵ ਦੇ ਆਰਥਿਕ ਦ੍ਰਿਸ਼ ‘ਤੇ ਆਧਾਰਿਤ ਇਹ ਸ਼ੁਰੂਆਤੀ ਅਨੁਮਾਨ ਦੱਸਦੇ ਹਨ ਕਿ ਮਹਾਮਾਰੀ ਕਾਰਨ ਸਾਲ 2020 ‘ਚ ਕੁਪੋਸ਼ਣ ਦੀ ਸੂਚੀ ‘ਚ 8.3 ਕਰੋਡ਼ ਤੋਂ 13.2 ਕਰੋਡ਼ ਹੋਰ ਲੋਕ ਜੁੜ ਸਕਦੇ ਹਨ। ਯੂ.ਐੱਨ. ਏਜੰਸੀਆਂ ਦੇ ਅਨੁਮਾਨ ਮੁਤਾਬਕ, ਪਿਛਲੇ ਸਾਲ ਕਰੀਬ 69 ਕਰੋਡ਼ ਲੋਕ ਭੁੱਖਮਰੀ ‘ਚ ਰਹੇ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ ਕਰੀਬ 9 ਫ਼ੀਸਦੀ ਹੈ। 

LEAVE A REPLY

Please enter your comment!
Please enter your name here