ਕਮੇਟੀਆਂ ਹੋਈਆਂ ਖ਼ਰਾਬ ਲੱਖਾਂ ਕਰੋੜਾਂ ਡਾਲਰਾਂ ਦੇ ਘੱਪਲੇ, ਲੋਕਾਂ ਦਾ ਕਮੇਟੀਆਂ ਤੋਂ ਉੱਠਿਆ ਵਿਸ਼ਵਾਸ

0
388

ਜਿੱਥੇ ਕੋਰੋਨਾ ਮਹਾਮਾਰੀ ਨੇ ਲੋਕਾਂ ਦੀ ਜਾਨ੍ਹ ਲਈ ਹੈ। ਉੱਥੇ ਕੁੱਝ ਕੋਰੋਨਾ ਦੀ ਵਜਾ ਕਰਕੇ ਤੇ ਕੁੱਝ ਕਮੇਟੀ ਮੈਂਬਰਾਂ ਦੀ ਨੀਅਤ ਕਰਕੇ ਕਮੇਟੀ ਚਲਾਉਣ ਵਾਲੇ ਮੇਨ ਬੰਦਿਆਂ ਵੱਲੋਂ ਕਮੇਟੀ ਚੱਕਣ ਵਾਲੇ ਮੈਂਬਰਾਂ ਨੂੰ ਕੋਈ ਪੱਲਾ ਨਹੀ ਫੜਾਇਆ ਜਾ ਰਿਹਾ। ਜਿੱਥੇ ਜਿੱਥੇ ਵੀ ਕਮੇਟੀਆਂ ਦੇ ਗਰੁੱਪ ਚੱਲ ਰਹੇ ਹਨ। ਅੱਸੀ ਫੀਸਦੀ ਗਰੁੱਪਾਂ ਵਿੱਚ ਕਮੇਟੀਆਂ ਕਰਕੇ ਯੁੱਧ ਚੱਲ ਰਿਹਾ ਹੈ। ਵੀਹ ਫੀਸਦੀ ਗਰੁੱਪਾਂ ਵਿੱਚ ਵੀ ਇਹ ਪਰੇਸ਼ਾਨੀ ਹੈ,ਪਰ ਮੂੰਹ ਮੁਲਾਜੇ ਕਰਕੇ ਅਜੇ ਤੱਕ ਗੱਲ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ। ਸੱਭ ਅਪਨੇ ਅਪਨੇ ਚੱਕਰ ਵਿੱਚ ਹਨ। ਕੋਈ ਕਿਸੇ ਦਾ ਫੈਸਲਾ ਕਰਵਾਕੇ ਰਾਜ਼ੀ ਨਹੀਂ ,ਲੋਕਾਂ ਦੇ ਖ਼ੂਨ ਚਿੱਟੇ ਹੋ ਗਏ ਹਨ। ਸਗੋਂ ਤਮਾਸ਼ਾ ਦੇਖਦੇ ਹਨ। ਸੋਚ ਐਨੀ ਮਾੜੀ ਕਿਹੀ ਜਾ ਸਕਦੀ ਹੈ,ਕਿ ਕਿਸੇ ਦੇ ਨੁਕਸਾਨ ਤੇ ਇਹਨਾਂ ਲੋਕਾਂ ਨੂੰ ਖੂਸੀ ਹੁੰਦੀ ਹੈ। ਕਮੇਟੀਆਂ ਖ਼ਰਾਬ ਹੋਣੀਆਂ 1999 ਤੋਂ ਸ਼ੁਰੂ ਹੋ ਗਈਆਂ ਸਨ। ਪਰ ਇੱਕ ਦੋ ਬੰਦਿਆਂ ਦੀ ਕਮੇਟੀ ਮੈਂਬਰਾਂ ਵੱਲੋਂ ਵੰਡ ਲਈ ਜਾਂਦੀ ਸੀ। ਪਰ ਇਹ ਕੰਮ ਉਦੋਂ ਜ਼ਿਆਦਾ ਖ਼ਰਾਬ ਹੋਣੇ ਸ਼ੁਰੂ ਹੋ ਗਏ ,ਜਦੋਂ ਕਮੇਟੀ ਮਾਰਨ ਵਾਲ਼ਿਆਂ ਨੇ ਅਪਨੇ ਗਰੁੱਪ ਬਣਾਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। 1999 ਤੋਂ ਹੁਣ ਤੱਕ ਕਿਹੜੇ ਬੰਦੇ ਨੇ ਕਿੰਨੇ ਪੈਸੇ ਮਾਰੇ ਹਨ। 100 ਤੋਂ ਵੱਧ ਲੋਕਾਂ ਨੂੰ ਮੈ ਜਾਣਦਾ ਹਾਂ। ਪਰ ਕਮੇਟੀ ਮਾਰਨ ਵਾਲੇ ਐਨੇ ਚਲਾਕ ਹਨ। ਉਹ ਸਹੀ ਬੰਦੇ ਨੂੰ ਗਲਤ ਸਾਬਤ ਕਰਨ ਵਿੱਚ ਵੀ ਮਹਾਰਤ ਰੱਖਦੇ ਹਨ। ਏਸੇ ਕਰਕੇ ਕਮੇਟੀਆਂ ਦੇ ਹਿਸਾਬ ਨਹੀਂ ਹੁੰਦੇ। ਉਹ ਸਾਹਮਣੇ ਆਉਂਦੇ ਨਹੀਂ ,ਪਿੱਠ ਪਿੱਛਿਉ ਲੋਕਾਂ ਵਿੱਚ ਕੂੜ ਪ੍ਰਚਾਰ ਕਰਦੇ ਹਨ। ਇਹੀ ਸੱਭ ਤੋਂ ਵੱਡੀ ਵਜਾ ਹੈ, ਜਿਸ ਕਰਕੇ ਕਮੇਟੀਆਂ ਖ਼ਰਾਬ ਹੁੰਦੀਆਂ ਹਨ। ਮੇਰੇ ਵੱਲੋਂ ਚਾਰ ਸਾਲ ਪਹਿਲੇ ਇੱਕ ਖ਼ਬਰ ਕਮੇਟੀਆਂ ਬਾਬਤ ਅਖਬਾਰ ਵਿੱਚ ਲਗਵਾਈ ਸੀ।
ਇਸ ਉੱਪਰ ਕੋਈ ਸੰਸਥਾ ਬਣਾਈ ਜਾਵੇ, ਪਰ ਮੈਨੂੰ ਦੋ ਚਾਰ ਬੰਦਿਆਂ ਤੋਂ ਜ਼ਿਆਦਾ ਕਿਸੇ ਨੇ ਸੰਪਰਕ ਨਹੀਂ ਕੀਤਾ। ਹੁਣ ਇਹ ਮਸਲਾ ਐਥੇ ਤੱਕ ਪਹੁੰਚ ਚੁੱਕਾ ਹੈ, ਕਿ ਘੜਾ ਨੱਕੋ ਨੱਕ ਭਰਿਆ ਹੈ, ਪਤਾ ਨਹੀਂ ਕਦੋਂ ਫੁੱਟ ਜਾਉ। ਅੱਜ ਲੱਖਾਂ ਹੀ ਡਾਲਰ ਜਾਨੀ ਕਿ ਕੋਈ ਬਿੱਜਨਸਮੈਨ ਅਪਨੇ ਦਸਾਂ ਸਾਲਾਂ ਦੀ ਕੋਈ ਦਿਹਾੜੀ ਦਾਰ ਅਪਨੀ ਉਮਰ ਦੀ ਕਮਾਈ ਦਾਅ ਤੇ ਲਾਈ ਬੈਠਾ ਹੈ। ਜਿਸਦੇ ਮਿਲਣ ਦੀ ਕੋਈ ਗਾਰੰਟੀ ਨਹੀਂ। ਮੈ ਖ਼ੁਦ ਅੱਠ ਲੱਖ ਡਾਲਰ ਤੋਂ ਜ਼ਿਆਦਾ ਕਮੇਟੀਆਂ ਦੇ ਪੈਸੇ ਲੋਕਾਂ ਕੋਲੋਂ ਲੈਣੇ ਹਨ। ਜਿਹਦੇ ਵਿੱਚ ਕਮੇਟੀ ਮੈਂਬਰਾਂ ਦੇ ਪੈਸੇ ਵੀ ਹਨ। ਜਿਹੜੇ ਅੱਜ ਤੱਕ ਮੈ ਜ਼ੁੰਮੇਵਾਰੀ ਖ਼ਾਤਰ ਲੋਕਾਂ ਨੂੰ ਦੇ ਵੀ ਰਿਹਾ ਹਾਂ।
ਪਿੱਛਲੇ ਕਈਆਂ ਸਾਲਾਂ ਤੋਂ ਹੌਲੀ ਹੌਲੀ ਕਰਕੇ ਪੈਸੇ ਮੇਰੇ ਵੱਲੋਂ ਉਤਾਰੇ ਜਾ ਰਹੇ ਹਨ। ਪਰ ਉਹ ਲੋਕ ਐਡੇ ਬੇਈਮਾਨ ਹਨ ਜ਼ਿਹਨਾਂ ਨੇ ਪੈਸੇ ਮਾਰੇ ਹਨ। ਚੰਗੇ ਭਲੇ ਕੰਮ ਹੋਣ ਦੇ ਵਾਬਜੂਦ ਵੀ ਪੈਸੇ ਦੇਕੇ ਰਾਜ਼ੀ ਨਹੀਂ। ਇਸੇ ਕਰਕੇ ਸਾਨੂੰ ਇੱਕ ਵੱਡੀ ਸੰਸਥਾ ਬਣਾਉਣੀ ਚਾਹੀਦੀ ਹੈ। ਪੈਸੇ ਮਾਰਨ ਵਾਲ਼ਿਆਂ ਨੂੰ ਜੱਗ ਜ਼ਾਹਰ ਕਰਨਾ ਚਾਹੀਦਾ ਹੈ ,ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਬਰਾਦਰੀ ਨੂੰ ਸੱਭ ਨੂੰ ਪਤਾ ਚੱਲੇ। ਇਹੋ ਜਿਹੇ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ। ਇਹਨਾਂ ਦੀ ਗਲਤੀ ਕਰਕੇ ਚੰਗੇ ਬੰਦਿਆਂ ਨੂੰ ਵੀ ਸਜ਼ਾ ਭੁੱਗਤਣੀ ਪੈਂਦੀ ਹੈ। ਸਾਡੇ ਵਿੱਚ ਕੋਈ ਨ ਕੋਈ ਕਮੀ ਤਾਂ ਜ਼ਰੂਰ ਹੈ। ਜਿਹੜੇ ਅਸੀਂ ਇਹ ਫ਼ੈਸਲੇ ਨਹੀਂ ਕਰ ਸਕਦੇ। ਇਸ ਦਾ ਕਾਰਨ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਹੋ ਸਕਦੀਆਂ ਹਨ। ਕਿਉਂਕਿ ਲੋਕਾਂ ਦਾ ਉੱਥੋ ਵੀ ਵਿਸ਼ਵਾਸ ਉੱਠ ਗਿਆ ਹੈ। ਉੱਥੇ ਵੀ ਫ਼ੈਸਲੇ ਨਹੀਂ ਹੁੰਦੇ। ਬਲਕਿ ਉਹਵੀ ਅਪਨੇ ਫ਼ੈਸਲੇ ਕੋਰਟਾਂ ਵਿੱਚ ਜਾ ਕੇ ਕਰਵਾਉਂਦੇ ਹਨ। ਸਾਇਦ ਏਸੇ ਕਰਕੇ ਕੋਈ ਕਿਸੇ ਦੀ ਪ੍ਰਵਾਹ ਨਹੀ ਕਰਦਾ। ਪਰ ਜਿਹੜੇ ਲੋਕ ਅਪਨਾ ਵਜੂਦ ਗਵਾ ਬਹਿੰਦੇ ਹਨ। ਉਹਨਾਂ ਦੀ ਹੋਂਦ ਉਹਨਾਂ ਦੇ ਜੀਂਦੇ ਜੀਅ ਖਤਮ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਉਹਨਾਂ ਘਰਾਂ ਵੱਲ ਝਾਤੀਆਂ ਮਾਰੋ, ਜ਼ਿਹਨਾਂ ਦੇ ਬੱਚੇ ਮਾਂ ਬਾਪ ਦੀ ਕਦਰ ਨਹੀਂ ਕਰਦੇ। ਦੂਜੇ ਪਾਸੇ ਯਿਉਸ ਲੋਕਾਂ ਵੱਲ ਵੇਖੋ। ਬੱਚੇ ਤੋਂ ਵੱਡੇ ਤੱਕ ਹਰ ਇੱਕ ਪਰਿਵਾਰ ਸਮੇਤ ਅਪਨੇ ਧਾਰਮਿਕ ਸਥਾਨਾਂ ਤੇ ਜਾਂਦੇ ਹਨ। ਸ਼ਨੀਵਾਰ ਐਤਵਾਰ ਰਲ ਮਿਲਕੇ ਬਹਿੰਦੇ ਹਨ। ਅਪਨੇ ਧਰਮ ਤੇ ਵਿਚਾਰਾਂ ਕਰਦੇ ਹਨ। ਜਿੱਥੇ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਬੈਠੇ ਹੁੰਦੇ ਹਨ। ਅਫ਼ਸੋਸ ਸਾਡੇ ਬੱਚੇ ਘਰ ਵਿੱਚ ਵੀ ਮਾਂ ਬਾਪ ਨਾਲ ਨਹੀਂ ਬਹਿੰਦੇ। ਕਿਉਂ ਕੀ ਸਾਡੇ ਵਿੱਚ ਉਹਨਾਂ ਨੂੰ ਸਮਝਾਉਣ ਦੀ ਅਕਲ ਨਹੀਂ ਹੈ, ਜਾ ਸਾਡੇ ਲਾਡ ਪਿਆਰ ਨੇ ਉਹਨਾ ਨੂੰ ਵਿਗਾੜ ਛੱਡਿਆ ਹੈ। ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਹਰ ਉਹ ਬੰਦੇ ਦਾ ਸਾਥ ਦੇਣ ਦੀ ਲੋੜ ਹੈ। ਜਿਸ ਨਾਲ ਕਿਸੇ ਨੇ ਮਾੜੀ ਕੀਤੀ ਹੈ। ਸੱਭ ਕੁੱਝ ਹੋ ਜਾਂਦਾ ਹੈ ,ਜੇ ਤੁਸੀ ਰਲਕੇ ਚੱਲਦੇ ਹੋ। ਕਮੇਟੀ ਇੰਡੀਅਨ ਹੀ ਇਕੱਲੇ ਨਹੀਂ ਪਾਉਂਦੇ ਇਹ ਲੋਕ ਵੀ ਪਾਉਂਦੇ ਹਨ। ਨਾਂਅ ਅਲੱਗ ਅਲੱਗ ਹਨ। ਕਿਸੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ। ਸਗੋਂ ਸਾਹਮਣੇ ਆਕੇ ਅਪਨੇ ਹੱਕ ਲਈ ਲੜਨ ਦੀ ਲੋੜ ਹੈ। ਇਹਨਾਂ ਬੇਈਮਾਨ ਲੋਕਾਂ ਦਾ ਸਫਾਇਆ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਏਸੇ ਤਰਾਂ ਕਈ ਹੋਰ ਲੋਕ ਵੀ ਇਹਨਾਂ ਦੀ ਲੁੱਟ ਦਾ ਸ਼ਿਕਾਰ ਬਣ ਸਕਦੇ ਹਨ।
-ਤਜਿੰਦਰ ਸਿੰਘ

LEAVE A REPLY

Please enter your comment!
Please enter your name here