ਸਰਕਾਰ ਨੇ ਕਿਸਾਨਾਂ ਦੀ ਭਵਿੱਖ ‘ਚ ਕਣਕ ਤੇ ਝੋਨੇ ਦੇ ਐੱਮ. ਐੱਸ. ਪੀ. ਨੂੰ ਲੈ ਕੇ ਬਣ ਰਹੀ ਚਿੰਤਾ ਦੂਰ ਕਰ ਦਿੱਤੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਸਪੱਸ਼ਟ ਕਿਹਾ ਕਿ ਕੇਂਦਰ ਸਰਕਾਰ ਕਣਕ ਅਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨਿਰਧਾਰਤ ਕਰਨਾ ਜਾਰੀ ਰੱਖੇਗੀ ਅਤੇ ਇਸ ਨੂੰ ਖਤਮ ਨਹੀਂ ਕੀਤਾ ਜਾਵੇਗਾ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਮੰਤਰੀ ਮੰਡਲ ਨੇ ਕਣਕ ਅਤੇ ਝੋਨੇ ਲਈ ਐੱਮ. ਐੱਸ. ਪੀ. ਨੂੰ ਖਤਮ ਕਰਨ ਬਾਰੇ ਕੋਈ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਇਸ ਮੁੱਦੇ ‘ਤੇ ਭੰਬਲਭੂਸਾ ਤੇ ਰਾਜਨੀਤੀ ਨਾ ਖੇਡਣੀ ਦੀ ਬੇਨਤੀ ਕੀਤੀ।