ਏਮਜ਼ ਦੇ ਐਮਰਜੈਂਸੀ ਵਾਰਡ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

0
164

 ਦਿੱਲੀ ਦੇ ਏਮਜ਼ ਹਸਪਤਾਲ ‘ਚ ਇਕ 22 ਸਾਲਾ ਨੌਜਵਾਨ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਦੀ ਸਵੇਰ ਨੌਜਵਾਨ ਨੇ ਸੈਕਿੰਡ ਫਲੋਰ ‘ਤੇ ਪੌੜੀਆਂ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਦਿੱਲੀ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੁਲਸ ਅਨੁਸਾਰ ਹੌਜ ਖਾਸ ਪੁਲਸ ਸਟੇਸ਼ਨ ‘ਚ ਕਿਸੇ ਨੇ ਫੋਨ ਕਰ ਕੇ ਇਹ ਦੱਸਿਆ ਕਿ ਏਮਜ਼ ਦੇ ਐਮਰਜੈਂਸੀ ਵਾਰਡ ‘ਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪੁੱਛ-ਗਿੱਛ ‘ਚ ਇਹ ਪਤਾ ਲੱਗਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਸ਼ਖਸ ਦਾ ਨਾਂ ਬਿੱਟੂ ਕੁਮਾਰ ਤਿਵਾੜੀ ਹੈ। 22 ਸਾਲਾ ਬਿੱਟੂ ਬਿਹਾਰ ਦੇ ਗੋਪਾਲਗੰਜ ਦਾ ਵਾਸੀ ਸੀ। ਬੀਤੇ 5 ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। 25 ਮਈ ਨੂੰ ਉਸ ਨੂੰ ਬਲੱਡ ਕਲਾਟਿੰਗ ਦੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਲਗਾਤਾਰ ਚੱਲ ਰਹੇ ਲੰਬੇ ਇਲਾਜ ਤੋਂ ਪਰੇਸ਼ਾਨ ਸੀ।

LEAVE A REPLY

Please enter your comment!
Please enter your name here