ਉੱਤਰੀ-ਪੱਛਮੀ ਪਾਕਿ ‘ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 30 ਲੋਕਾਂ ਦੀ ਮੌਤ

0
241

ਪਾਕਿਸਤਾਨ ਵਿਚ ਪਿਛਲੇ ਇਕ ਹਫਤੇ ਤੋਂ ਜਾਰੀ ਤੂਫਾਨੀ ਮੀਂਹ ਦੇ ਕਾਰਨ ਜ਼ਮੀਨ ਖਿਸਕੀ ਅਤੇ ਹੜ੍ਹ ਆ ਗਿਆ। ਇਹਨਾਂ ਹਾਲਾਤਾਂ ਵਿਚ 30 ਲੋਕਾਂ ਦੀ ਮੌਤ ਹੋ ਗਈ, 38 ਹੋਰ ਜ਼ਖਮੀ ਹੋ ਗਏ ਅਤੇ 100 ਤੋਂ ਵਧੇਰੇ ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਖੈਬਰ ਪਖਤੂਨਖਵਾ ਸੂਬੇ ਵਦੇ ਸਵਾਤ, ਬੁਨੈਰ, ਸ਼ਾਂਗਲਾ, ਉੱਪਰੀ ਕੋਹਿਸਤਾਨ ਅਤੇ ਚਿਤਰਾਲ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੇ ਕਾਰਨ ਵੱਡੀ ਤਬਾਹੀ ਹੋਈ ਹੈ। ਪ੍ਰਭਾਵਿਤ ਖੇਤਰਾਂ ਵਿਚ ਬੰਦ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਿਆ ਜਾ ਰਿਹਾ ਹੈ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸਹਾਇਤਾ ਸਮੱਗਰੀ ਭੇਜੀ ਗਈ ਹੈ। ਸੂਬਾਈ ਆਫਤ ਪ੍ਰਬੰਧਨ ਅਥਾਰਿਟੀ (ਪੀ.ਡੀ.ਐੱਮ.ਏ.) ਨੇ ਕਿਹਾ ਕਿ ਪਿਛਲੇ ਇਕ ਹਫਤੇ ਵਿਚ ਹੜ੍ਹ ਨਾਲ 30 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਹੜ੍ਹ ਦੇ ਕਾਰਨ 100 ਤੋਂ ਵਧੇਰੇ ਮਕਾਨ ਨੁਕਸਾਨੇ ਗਏ।

LEAVE A REPLY

Please enter your comment!
Please enter your name here