ਉਤਸ਼ਾਹ ਨਾਲ ਕਰੋ ਜ਼ਿੰਦਗੀ ਦਾ ਸਵਾਗਤ

0
153

ਸਿੱਖਿਆ ਮਨੁੱਖੀ ਜ਼ਿੰਦਗੀ ਨੂੰ ਬੇਹਤਰ ਅਤੇ ਸੁੱਚਜੇ ਬਣਾਉਣ ਦਾ ਉੱਤਮ ਮਾਧਿਅਮ ਹੈ। ਸਿੱਖਿਆ ਦਾ ਉਦੇਸ਼ ਹੀ ਸ਼ਖਸੀਅਤ ਦੇ ਸਾਰੇ ਪੱਖਾਂ ਨੂੰ ਉਭਾਰਨਾ ਹੈ। ਸਾਡੀ ਸਿੱਖਿਆ ਪ੍ਰਣਾਲੀ ਬਹੁਤ ਵਿਕਸਿਤ ਹੈ ਤੇ ਪਿਛਲੇ ਕੁਝ ਸਮੇਂ ਵਿੱਚ ਇਸ ਵਿੱਚ ਇਤਿਹਾਸਕ ਬਦਲਾਅ ਆਇਆ ਹੈ। ਪ੍ਰਯੋਗੀ ਸਿੱਖਿਆ ’ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ। ਸਿੱਖਿਆ ਦੇ ਜੀਵਨ ਜਾਂਚ ਦੀ ਸੇਧ ਦੇਣ ਦਾ ਉਦੇਸ਼ ਸਭ ਤੋਂ ਮਹੁੱਤਵਪੂਰਨ ਹੈ। ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾਂਦਾ ਰਿਹਾ ਹੈ ਕਿ ਨੈਤਿਕ ਸਿੱਖਿਆ ਜ਼ਰੂਰੀ ਹੈ। ਇਸ ਵਿੱਚ ਇਹ ਸਭ ਤੋਂ ਧਿਆਨ ਦੇਣ ਯੋਗ ਗੱਲ ਹੈ ਕਿ ਨੈਤਿਕ ਸਿੱਖਿਆ ਉਪਦੇਸ਼ਨਾਤਮਕ ਨਾ ਹੋ ਕੇ ਆਮ ਜੀਵਨ ਨਾਲ ਸੰਬੰਧਿਤ ਉਦਾਹਰਨਾਂ ਰਾਹੀਂ ਰੋਚਕ ਤਰੀਕੇ ਨਾਲ ਹੀ ਦਿੱਤੀ ਜਾਵੇ। ਸਮਾਂ ਬਹੁਤ ਬਦਲ ਗਿਆ ਹੈ। ਇੰਟਰਨੈਟ ਅਤੇ ਹੋਰ ਤਕਨੀਕੀ ਸੁਵਿਧਾਵਾਂ ਨੇ ਵਿਸ਼ਵ ਨੂੰ ਇੱਕ ਮਿੱਕ ਕਰ ਦਿੱਤਾ ਹੈ। 

ਅੱਜ ਬਦਲੇ ਹੋਏ ਯੁੱਗ ਵਿੱਚ ਜਿੰਨੀਆ ਤਕਨੀਕਾਂ ਵਧੀਆ ਹਨ, ਉਨ੍ਹਾਂ ਹੀ ਮਨੁੱਖੀ ਜੀਵਨ ਗੁੰਝਲਦਾਰ ਹੋ ਗਿਆ ਹੈ। ਵਿਦਿਆਰਥੀ ਆਪਣੇ ਆਪ ਨੂੰ ਸਮਝਣ ਤੋਂ ਅਸਮਰਥ ਹੈ। ਉਹ ਉਦਾਨਸੀਨਤਾ ਦਾ ਸ਼ਿਕਾਹ ਹੋ ਰਿਹਾ ਹੈ। ਉਸ ਨੂੰ ਸਾਰੀ ਦੁਨੀਆ ਦਾ ਪਤਾ ਹੈ ਪਰ ਆਪਣੇ ਆਲੇ ਦੁਆਲੇ ਤੋਂ ਅਨਜਾਣ ਹੈ। ਉਹ ਜਾਣਦਾ ਹੈ ਕਿ ਕਿਸ ਖੇਤਰ ਵਿੱਚ ਅੱਗੇ ਵਧਣਾ ਉਚਿਤ ਹੈ ਪਰ ਇਹ ਨਹੀਂ ਸਮਝਦਾ ਕਿ ਉਸ ਦੀ ਕਾਬਲੀਅਤ ਮੁਤਾਬਕ ਕਿਹੜਾ ਖੇਤਰ ਚੁਣਿਆ ਜਾਵੇ। ਉਹ ਫੈਸਲੇ ਲੈਣ ਵਿਚ ਅਸਮਰੱਥ ਮਹਿਸੂਸ ਕਰਦਾ ਰਹੇ।

ਉਹ ਪੁਰਸ਼ ਅਤੇ ਇਸਤੀ ਲਈ ਸਮਾਜ ਦੇ ਬਦਲਦੇ ਮਾਪਦੰਡ ਨੂੰ ਸਮਝਣ ਤੋਂ ਅਸਮਰੱਥ ਹੈ ਉਹ ਸਮਾਜਿਕ ਅਤੇ ਘਰੇਲੂ ਤਾਣੇ-ਬਾਣੇ ਦੇ ਵਿਚ ਫਰਕ ਨੂੰ ਸਮਧ ਨਾ ਸਕਣ ਤੋਂ ਪਰੇਸ਼ਾਨ ਹੈ। ਅਜਿਹੇ ਸਮੇਂ ’ਚ ਅਜਿਹੀ ਸਿੱਖਿਆ ਦੀ ਲੋੜ ਹੈ, ਜੋ ਉਸਨੂੰ ਸੁਚੱਜੀ ਜੀਵਨ ਜਾਂਚ ਦੇਵੇ। ਇੱਕ ਅਜਿਹਾ ਮਾਨਸਿਕ ਪੱਖ ਉਜਾਗਰ ਕਰੇ, ਜੋ ਵਿਦਿਆਰਥੀ ਨੂੰ ਜ਼ਿੰਦਗੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਕਰੇ। ਜ਼ਿੰਦਗੀ ਦੇ ਬਦਲਦੇ ਰੂਪ ਨੂੰ ਸਮਝ ਕੇ ਅਤੇ ਆਪਣੇ ਆਪ ਨੂੰ ਉਸ ਮੁਤਾਬਿਕ ਢਾਲ ਕੇ ਬੜੇ ਮਾਣ ਨਾਲ ਉਹ ਕਹੇ “ ਸਵਾਗਤ ਜ਼ਿੰਦਗੀ ”।

ਸਾਡੇ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਹ ਵਿਦਿਆਰਥੀ ਨੂੰ ਜੀਵਨ ਕਲਾ ਲਾਇਫ ਸਕਿਲ ਵਿਚ ਪਰਿਪੂਰਣ ਕਰਨ ਨਾਲ ਇਹ ਸੋਚਦੇ ਹਨ ਕਿ ਵਿਦਿਆਰਥੀ ਫੈਸਲੇ ਕਰਨ ਕੀ ਕਲਾ, ਲਿੰਗ-ਭੇਦ ਦੀ ਸਮਝ, ਤਰਕ ਸੰਗਤ ਸੋਚ ਸਵੈ ਅਨੁਸ਼ਾਸਨ, ਰਿਸ਼ਤੇ ਬਣਾਉਣ ਤੇ ਨਿਭਾਉਣ ਦੀ ਕਲਾ ਹਮਦਰਦੀ ਅਤੇ ਮਨੁੱਖਤਾ ਦੇ ਗੁਣਾ ਦਾ ਧਾਰਨੀ ਹੋਵੇ।

ਇਸ ਸਮੇਂ ਜਦੋ ਵਿਦਿਆਰਥੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ, ਅਜਿਹੀ ਸਿੱਖਿਆ ਇਕ ਵਰਦਾਨ ਸਾਬਤ ਹੋਵੇਗੀ। ਵਿਦਿਆਰਥੀ ਨੂੰ ਹਰ ਉਸ ਵਿਸ਼ੇ ਦੀ ਜਾਣਕਾਰੀ ਹੋਵੇਗੀ, ਜੋ ਉਸ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾ ਸਕੇ। ਅਜਿਹੀ ਸਿੱਖਿਆ ਨਾਲ ਬੱਚੇ ਆਪਣਾ ਪਰਿਵਾਰ ਵਿਚ ਵੱਧ ਰਹੇ ਤਣਾਅ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੋਣਗੇ।

LEAVE A REPLY

Please enter your comment!
Please enter your name here