ਉਜ਼ਬੇਕਿਸਤਾਨ ਨੇ 15 ਅਗਸਤ ਤੱਕ ਵਧਾਈ ਤਾਲਾਬੰਦੀ

0
107

 ਉਜ਼ਬੇਕਿਸਤਾਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਦੇਸ਼ ਵਿਚ ਲੱਗੀ ਤਾਲਾਬੰਦੀ ਨੂੰ 15 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਕਮੇਟੀ ਨੇ ਦੱਸਿਆ ਕਿ ਇੱਥੇ 10 ਜੁਲਾਈ ਤੋਂ ਇਕ ਅਗਸਤ ਤੱਕ ਲਾਕਡਾਊਨ ਦਾ ਦੂਜਾ ਪੜਾਅ ਲਾਗੂ ਹੋਇਆ ਸੀ, ਜਿਸ ਵਿਚ ਸਾਰੇ ਬਾਜ਼ਾਰ, ਕੈਫੇ, ਪਾਰਕ, ਸਿੱਖਿਆ ਸੰਸਥਾਨ ਅਤੇ ਵਿਆਹ ਸਮਾਰੋਹਾਂ ‘ਤੇ ਪਾਬੰਦੀ ਲੱਗੀ ਸੀ।ਪਿਛਲੇ ਕੁਝ ਹਫਤਿਆਂ ਤੋਂ ਇੱਥੇ ਰੋਜ਼ ਕੋਰੋਨਾ ਦੇ 500 ਦੇ ਤਕਰੀਬਨ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਬਾਅਦ ਇੱਥੋਂ ਦੇ ਰਾਸ਼ਟਰਪਤੀ ਸ਼ਵਕਤ ਮਿਜ਼ਯੋਰਯਵ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਸਰਕਾਰ ਦੀ ਤਾਲਾਬੰਦੀ ਨੂੰ ਇਕ ਅਗਸਤ ਦੇ ਬਾਅਦ ਵੀ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। 
ਉਜ਼ਬੇਕਿਸਤਾਨ ਵਿਚ ਕੋਰੋਨਾ ਦੇ ਹੁਣ ਤੱਕ 20,226 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਇੱਥੇ ਇਸ ਨਾਲ 112 ਲੋਕਾਂ ਦੀ ਮੌਤ ਹੋਈ ਹੈ।

LEAVE A REPLY

Please enter your comment!
Please enter your name here