ਯੂਰਪੀਨ ਯੂਨੀਅਨ, ਕੈਨੇਡਾ ਅਤੇ ਅਮਰੀਕਾ ਦੀ ਤਰ੍ਹਾਂ ਬ੍ਰਿਟੇਨ ਸਰਕਾਰ ਨੇ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਈਗਰ ਅਤੇ ਹੋਰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ‘ਚ ਸੋਮਵਾਰ ਨੂੰ ਚੀਨੀ ਸਰਕਾਰ ਦੇ ਅਧਿਕਾਰਾਂ ‘ਤੇ ਪਾਬੰਦੀ ਲਾ ਦਿੱਤੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮੋਨਿਕ ਰਾਬ ਨੇ ਐਲਾਨ ਕੀਤਾ ਕਿ ਘੋਰ ਮਨੁੱਖੀ ਉਲੰਘਣਾ ਦੇ ਦੋਸ਼ੀਆਂ ਵਿਰੁੱਧ ਪਾਬੰਦੀ ਅੰਤਰਰਾਸ਼ਟਰੀ ਸਮੂਹ ਨਾਲ ਤਾਲਮੇਲ ਤਹਿਤ ਚੁੱਕਿਆ ਗਿਆ ਕਦਮ ਹੈ।ਬ੍ਰਿਟੇਨ ਪਹਿਲੀ ਵਾਰ ਚੀਨ ਦੇ ਚਾਰ ਸਰਕਾਰੀ ਅਧਿਕਾਰੀਆਂ ਅਤੇ ਸ਼ਿਨਜਿਆਂਗ ਦੇ ਇਕ ਸੁਰੱਖਿਆ ਸੰਸਥਾ ‘ਤੇ ਯਾਤਰਾ ਅਤੇ ਵਿੱਤੀ ਪਾਬੰਦੀ ਲਾਏਗਾ। ਰਾਬ ਨੇ ਕਿਹਾ ਕਿ ਅਸੀਂ ਆਪਣੇ ਅੰਤਰਰਾਸ਼ਟਰੀ ਸਾਂਝੇਦਾਰਾਂ ਨਾਲ ਤਾਲਮੇਲ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਲੋਕਾਂ ‘ਤੇ ਪਾਬੰਦੀ ਲਾ ਰਹੇ ਹਾਂ। ਦੱਸ ਦੇਈਏ ਕਿ ਚੀਨ ਨੇ ਦੇਸ਼ ਦੇ ਉੱਤਰ-ਪੱਛਮੀ ਖੇਤਰ ਸ਼ਿਨਜਿਆਂਗ ‘ਚ ਕੈਂਪਾਂ ‘ਚ ਵੀਗਰ ਮੁਸਲਮਾਨਾਂ ਨੂੰ ਹਿਰਾਸਤ ‘ਚ ਰੱਖਿਆ ਹੈ।ਦੋਸ਼ ਹੈ ਕਿ ਇਨ੍ਹਾਂ ਕੈਂਪਾਂ ‘ਚ ਬੰਦ ਲੋਕਾਂ ‘ਤੇ ਤਸ਼ੱਦਦ ਢਾਹੀ ਜਾ ਰਹੀ ਹੈ, ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ। ਯੌਨ ਉਤਪੀੜਨ ਦੇ ਦੋਸ਼ ਵੀ ਸਾਹਮਣੇ ਆਏ ਹਨ। ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੀ ਸਾਂਝਾ ਕੋਸ਼ਿਸ਼ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਜਵਾਬ ‘ਚ ਚੀਨ ਨੇ ਵੀ ਯੂਰਪੀਨ ਅਧਿਕਾਰਾਂ ‘ਤੇ ਆਪਣੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।