ਈਰਾਨ ਦੇ 12 ਫੁੱਟਬਾਲ ਖਿਡਾਰੀ ਕੋਰੋਨਾ ਪਾਜ਼ੇਟਿਵ

0
180

ਈਰਾਨ ਦੇ ਦੋ ਫੁੱਟਬਾਲ ਕਲੱਬਾਂ ਐਸਟੇਗਲਾਲ ਤੇ ਫੂਲਾਦ ਦੇ ਕੁਲ 12 ਖਿਡਾਰੀ ਕੋਰੋਨਾ ਵਾਇਰਸ ‘ਕੋਵਿਡ-19’ ਤੋਂ ਪਾਜ਼ੇਟਿਵ ਪਾਏ ਗਏ ਹਨ। ਇਕ ਰਿਪੋਰਟ ਅਨੁਸਾਰ ਐਸਟੇਗਲਾਲ ਦੇ ਛੇ ਖਿਡਾਰੀ ਕੋਰੋਨਾ ਵਾਇਰਸ ਤੋਂ ਪੀਤੜ ਪਾਏ ਗਏ ਹਨ। ਐਸਟੇਗਲਾਲ ਕਲੱਬ ਦੀ ਟ੍ਰੇਨਿੰਗ ਪਰਸ ਜਾਨੌਬੀ ਦੇ ਵਿਰੁੱਧ ਬੁਸ਼ੇਹਰ ਵਿਚ ਹੋਣ ਵਾਲੇ ਮੈਚ ਦੇ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਰੋਕ ਦਿੱਤੀ ਗਈ।
ਕਲੱਬ ਦੇ ਡਾਕਟਰ ਕਾਵੇਹ ਸੋਤੂਦੇਹ ਨੇ ਕਈ ਹੋਰਨਾਂ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸ਼ੱਕ ਜਤਾਈ ਹੈ। ਇਨ੍ਹਾਂ ਖਿਡਾਰੀਆਂ ਦੇ ਜਾਂਚ ਨਤੀਜੇ ਆਉਣੇ ਬਾਕੀ ਹਨ। ਫੂਲਾਦ ਨੇ ਵੀ ਐਲਾਨ ਕੀਤਾ ਹੈ ਕਿ ਉਸਦੇ ਵੀ ਛੇ ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ। ਈਰਾਨੀ ਸਿਹਤ ਅਧਿਕਾਰੀਆਂ ਦੇ ਨਵੇਂ ਨਿਯਮਾਂ ਮੁਤਾਬਕ ਜੇਕਰ ਇਕ ਟੀਮ ਦੇ 5 ਖਿਡਾਰੀ ਵਾਇਰਸ ਦਾ ਸ਼ਿਕਾਰ ਹੁੰਦੇ ਹਨ ਤਾਂ ਟੀਮ ਦੇ ਮੈਚ ਰੱਦ ਕਰ ਦਿੱਤੇ ਜਾਣਗੇ। ਵਿਸ਼ਵ ਪੱਧਰੀ ਮਹਾਮਾਰੀ ਦੇ ਕਾਰਣ ਈਰਾਨ ਵਿਚ ਫਰਵਰੀ ਤੋਂ ਮੁਲਤਵੀ ਹੋਏ ਫੁੱਟਬਾਲ ਸੁਪਰ ਲੀਗ ਮੈਚ ਪਿਛਲੇ ਹਫਤੇ ਿਫਰ ਤੋਂ ਸ਼ੁਰੂ ਹੋਏ ਹਨ।

LEAVE A REPLY

Please enter your comment!
Please enter your name here