ਇੰਡੋਨੇਸ਼ੀਆ ‘ਚ ਕੋਰੋਨਾ ਵਾਇਰਸ ਦੇ ਮਾਮਲੇ 55,000 ਪਾਰ

0
198

ਇੰਡੋਨੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1082 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਸੋਮਵਾਰ ਨੂੰ ਵਧਕੇ 55,000 ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਐੱਚਮਦ ਯੁਰਿਯਾਂਟੋ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਇੰਡੋਨੇਸ਼ੀਆ ਵਿਚ ਇਕ ਦਿਨ ਵਿਚ 51 ਕੋਰੋਨਾ ਇਨਫੈਕਟਿਡਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 2,805 ਹੋ ਗਈ ਹੈ। ਯੁਰਿਯਾਂਟੋ ਨੇ ਕਿਹਾ ਕਿ 864 ਹੋਰ ਕੋਰੋਨਾ ਇਨਫੈਕਟਿਡਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਤੱਕ ਠੀਕ ਹੋਣ ਵਾਲੇ ਰੋਗੀਆਂ ਦੀ ਗਿਣਤੀ ਵਧਕੇ 23,800 ਹੋ ਗਈ ਹੈ। ਸ਼੍ਰੀ ਯੁਰਿਯਾਂਟੋ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਪੰਜ ਸੂਬਿਆਂ- ਜਕਾਰਤਾ, ਸੈਂਟਰਲ ਜਾਵਾ, ਈਸਟ ਜਾਵਾ, ਸਾਊਥ ਕਾਲੀਮੰਟਨ ਤੇ ਸਾਊਥ ਸੁਲਾਵੇਸੀ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ 13 ਹੋਰ ਸੂਬਿਆਂ ਤੋਂ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

LEAVE A REPLY

Please enter your comment!
Please enter your name here