ਇੰਟਰ ਮਿਲਾਨ ਨੇ ਬ੍ਰੇਸੀਆ ਨੂੰ 6-0 ਨਾਲ ਦਿੱਤੀ ਕਰਾਰੀ ਹਾਰ

0
190

ਅਲੈਕਸੀ ਸਾਂਚੇਜ ਨੇ ਦੋ ਗੋਲ ਕਰਨ ਵਿਚ ਮਦਦ ਕੀਤੀ ਤੇ ਇਕ ਪੈਨਲਟੀ ਨੂੰ ਗੋਲ ਵਿਚ ਬਦਲਿਆ, ਜਿਸ ਨਾਲ ਇੰਟਰ ਮਿਲਾਨ ਨੇ ਬ੍ਰੇਸੀਆ ਨੂੰ 6-0 ਨਾਲ ਕਰਾਰੀ ਹਾਰ ਦੇ ਕੇ ਇਟਾਲੀਅਨ ਫੁੱਟਬਾਲ ਲੀਗ ਸਿਰੀ ਏ ਵਿਚ ਤੀਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਇੰਟਰ ਮਿਲਾਨ ਐਸ਼ਲੇ ਯੰਗ (5ਵੇਂ), ਸਾਂਚੇਜ (20ਵੇਂ), ਡੇਨਿਲੋ ਡੀ ਅੰਬ੍ਰੋਸੀਆ (45ਵੇਂ ਮਿੰਟ) ਦੇ ਗੋਲ ਨਾਲ ਅੱਧ ਤਕ 3-0 ਨਾਲ ਅੱਗੇ ਸੀ। ਇਸ ਤੋਂ ਬਾਅਦ ਰਾਬਰਟੋ ਗੈਗਲਿਆਡ੍ਰਿਨੀ (52ਵੇਂ), ਕ੍ਰਿਸਟੀਅਨ ਐਰਿਕਸਨ (81ਵੇਂ) ਤੇ ਐਂਟੋਨੀਆ ਕਾਂਡ੍ਰੇਵਾ (88ਵੇਂ ਮਿੰਟ) ਨੇ ਦੂਜੇ ਹਾਫ ਵਿਚ ਗੋਲ ਕੀਤੇ। ਇਸ ਜਿੱਤ ਨਾਲ ਇੰਟਰ ਮਿਲਾਨ ਦੇ 29 ਮੈਚਾਂ ਵਿਚੋਂ 64 ਅੰਕ ਹੋ ਗਏ ਹਨ ਤੇ ਉਹ ਚੌਥੇ ਸਥਾਨ ’ਤੇ ਕਾਬਜ਼ ਅਟਲਾਂਟਾ ਤੋਂ 7 ਅੰਕ ਅੱਗੇ ਹੋ ਗਿਆ  ਹੈ ਪਰ ਲੀਗ ਵਿਚ ਚੋਟੀ ’ਤੇ ਚੱਲ ਰਹੇ ਯੁਵੈਂਟਸ ਤੋਂ 8 ਅੰਕ ਪਿੱਛੇ ਹੈ।ਬ੍ਰੇਸੀਆ ’ਤੇ ਦੂਜੀ ਡਿਵੀਜ਼ਨ ਵਿਚ ਖਿਸਕਣ ਦਾ ਖਤਰਾ ਵਧ ਗਿਆ  ਹੈ। ਉਸਦੇ 29 ਮੈਚਾਂ ਵਿਚ 18 ਅੰਕ ਹਨ। ਇਕ ਹੋਰ ਮੈਚ ਵਿਚ ਏ. ਸੀ. ਮਿਲਾਨ ਨੇ ਦੋ ਗੋਲਾਂ ਨਾਲ ਪਿਛੜਨ ਦੇ ਬਾਵਜੂਦ ਸਪਾਲ ਦੇ ਵਿਰੱੁਧ 2-2 ਨਾਲ ਡਰਾਅ ਖੇਡਿਆ । ਸਪਾਲ ਜਿੱਤ ਦੇ ਨੇੜੇ ਸੀ ਪਰ ਮੈਚ ਖਤਮ ਹੋਣ ਤੋਂ ਕੁਝ ਸੈਕੰਡ ਪਹਿਲਾਂ ਉਸਦੇ ਡਿਫੈਂਡਰ ਫ੍ਰਾਂਸੇਸਕੋ ਵਿਕਾਰੀ ਨੇ ਆਤਮਘਾਤੀ ਗੋਲ ਕਰ ਦਿੱਤਾ। ਹੋਰ ਮੈਚਾਂ ਵਿਚ ਹੇਲਾਸ ਵੇਰੋਨਾ ਨੇ ਪਾਰਮਾ ਨੂੰ 3-2 ਨਾਲ, ਸੈਂਪਡੋਰੀਆ ਨੇ ਲੇਸੀ ਨੂੰ 2-1 ਨਾਲ ਤੇ ਫਿਓਰੇਨਿਟਾ ਨੇ ਸਾਸੁਲੋ ਨੂੰ 3-1 ਨਾਲ ਹਰਾਇਆ । ਬੋਲੋਨਾ ਤੇ ਕੈਗਲਿਆਰੀ ਦਾ ਮੈਚ 1-1 ਨਾਲ ਡਰਾਅ ਰਿਹਾ।

LEAVE A REPLY

Please enter your comment!
Please enter your name here