ਇੰਗਲੈਂਡ ਨੂੰ ਮਿਲੀ ਵੱਡੀ ਰਾਹਤ, ਜੋਫ੍ਰਾ ਆਰਚਰ ਕੋਵਿਡ-19 ਜਾਂਚ ‘ਚ ਨੈਗੇਟਿਵ

0
276

ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੂਜੀ ਵਾਰ ਹੋਈ ਕੋਵਿਡ-19 ਜਾਂਚ ‘ਚ ਨੇਗੈਟਿਵ ਮਿਲੇ ਜਿਸ ਨਾਲ ਉਸਦਾ ਸਾਊਥਮਪਟਨ ਦੇ ਅਜੇਸ ਬਾਊਲ ‘ਚ ਆਪਣੇ ਸਾਥੀਆਂ ਦੇ ਨਾਲ ਟ੍ਰੇਨਿੰਗ ਕਰਨ ਦਾ ਰਸਤਾ ਸਾਫ ਹੋ ਗਿਆ ਜੋ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੀ ਤਿਆਰੀਆਂ ‘ਚ ਲੱਗੇ ਹਨ। 25 ਸਾਲ ਦੇ ਆਰਚਰ ਪਹਿਲਾਂ ਟੀਮ ਦੇ ਟ੍ਰੇਨਿੰਗ ਸੈਸ਼ਨ ‘ਚ ਇਸ ਲਈ ਨਹੀਂ ਸ਼ਾਮਲ ਹੋ ਸਕੇ ਕਿਉਂਕਿ ਉਸਦੇ ਘਰ ਇਕ ਮੈਂਬਰਾ ਬੀਮਾਰ ਸੀ। ਆਰਚਰ ਦਾ ਪਹਿਲੀ ਵਾਰ ਕੋਵਿਡ-19 ਟੈਸਟ ਨੈਗੇਟਿਵ ਹੀ ਆਇਆ ਸੀ ਪਰ ਸਾਵਧਾਨੀ ਦੇ ਤੌਰ ‘ਤੇ ਉਸਦੀ ਇਕ ਹੋਰ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਟਵੀਟ ਕੀਤਾ- ਜੋਫ੍ਰਾ ਆਰਚਰ ਕੋਵਿਡ-19 ਜਾਂਚ ‘ਚ ਨੈਗੇਟਿਵ ਆਇਆ ਹੈ। ਉਹ ਅੱਜ ਅਜੇਸ ਬਾਊਲ ‘ਚ ਇੰਗਲੈਂਡ ਕੈਂਪ ਨਾਲ ਜੁੜ ਜਾਣਗੇ ਤੇ ਕੱਲ ਤੋਂ ਬਾਕੀ ਖਿਡਾਰੀਆਂ ਦੇ ਨਾਲ ਟ੍ਰੇਨਿੰਗ ਸ਼ੁਰੂ ਕਰ ਸਕਣਗੇ।ਈ. ਸੀ. ਬੀ. ਨੇ ਆਪਣੇ ਬਿਆਨ ‘ਚ ਕਿਹਾ ਕਿ ਸਸੇਕਸ ਦਾ ਇਹ ਗੇਂਦਬਾਜ਼ ਇੰਗਲੈਂਡ ਦੇ ਬੰਦ ਦਰਵਾਜੇ ‘ਚ ਟ੍ਰੇਨਿੰਗ ਕੈਂਪ ਨਾਲ ਜੁੜੇਗਾ ਕਿਉਂਕਿ ਉਸਦੇ ਪਰਿਵਾਰ ਦਾ ਇਕ ਮੈਂਬਰ ਬੀਮਾਰ ਸੀ। ਈ. ਸੀ. ਬੀ. ਨੇ ਬਿਆਨ ‘ਚ ਕਿਹਾ ਸੀ ਕਿ ਆਰਚਰ ਤੇ ਉਸਦੇ ਪਰਿਵਾਰ ਦਾ ਮੈਂਬਰ ਕੋਵਿਡ-19 ਜਾਂਚ ‘ਚ ਨੈਗੇਟਿਵ ਆਇਆ ਹੈ। ਉਸਦਾ ਇਕ ਹੋਰ ਟੈਸਟ ਹੋਵੇਗਾ ਤੇ ਉਹ ਉਸ ‘ਚ ਨੈਗੇਟਿਵ ਰਹਿੰਦਾ ਹੈ ਤਾਂ ਵੀਰਵਾਰ ਨੂੰ ਟ੍ਰੇਨਿੰਗ ਦੇ ਲਈ ਟੀਮ ਦੇ ਨਾਲ ਜੁੜ ਜਾਵੇਗਾ।

LEAVE A REPLY

Please enter your comment!
Please enter your name here