ਇੰਗਲੈਂਡ ਦੌਰੇ ਲਈ ਕ੍ਰਿਕਟ ਆਸਟ੍ਰੇਲੀਆ ਨੇ ਅੱਜ ਆਪਣੀ 26 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ। ਟੀਮ ਵਿਚ ਕੰਗਾਰੂ ਟੀਮ ਦੇ ਵਿਸਫੋਟਕ ਖਿਡਾਰੀ ਗਲੇਨ ਮੈਕਸਵੇਲ ਅਤੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ ਦੀ ਵਾਪਸੀ ਹੋਈ ਹੈ।ਦੱਸ ਦਈਏ ਕਿ ਡੈਨੀਅਲ ਸੈਮਸ, ਰਿਲੇ ਮੇਰੇਡਿਥ ਅਤੇ ਜੋਸ਼ ਫਿਲਿਪ ਜਿਹੇ ਕਈ ਹੋਰ ਅਨਕੈਪਡ ਖਿਡਾਰੀ ਵੀ ਸ਼ਾਮਲ ਹਨ।