ਇੰਗਲੈਂਡ ‘ਚ ਅਗਲੇ ਹਫਤੇ ਤੋਂ ਦਰਸ਼ਕਾਂ ਨੂੰ ਕੁਝ ਖੇਡ ਪ੍ਰਤੀਯੋਗਿਤਾਵਾਂ ‘ਚ ਜਾਣ ਦੀ ਮਨਜ਼ੂਰੀ

0
186

ਦਰਸ਼ਕਾਂ ਨੂੰ ਅਗਲੇ ਹਫਤੇ ਤੋਂ ਇੰਗਲੈਂਡ ਵਿਚ ਕੁਝ ਖੇਡ ਪ੍ਰਤੀਯੋਗਿਤਾਵਾਂ ਲਈ ਸਟੇਡੀਅਮ ਵਿਚ ਐਂਟਰੀ ਦਿੱਤੀ ਜਾਵੇਗੀ ਕਿਉਂਕਿ ਅਕਤੂਬਰ ਵਿਚ ਸਟੇਡੀਅਮਾਂ ਨੂੰ ਵੱਡੇ ਰੂਪ ਨਾਲ ਖੋਲ੍ਹਣ ਦੀ ਯੋਜਨਾ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਟੈਸਟ ਕੀਤਾ ਜਾਵੇਗਾ। ਘਰੇਲੂ ਕ੍ਰਿਕਟ 26 ਤੇ 27 ਜੁਲਾਈ ਨੂੰ ਪਹਿਲੀ ਖੇਡ ਪ੍ਰਤੀਯੋਗਿਤਾ ਹੋਵੇਗੀ, ਜਿਸ ਵਿਚ ਮਾਰਚ ਤੋਂ ਬਾਅਦ ਦਰਸ਼ਕਾਂ ਨੂੰ ਸਟੇਡੀਅਮ ਵਿਚ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
31 ਜੁਲਾਈ ਤੋਂ ਸ਼ੈਫੀਲਡ ਵਿਚ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ, ਜਿਹੜੀ 1 ਅਗਸਤ ਨੂੰ ਗਲੋਰੀਅਸ ਗੁਡਵੁਡ ਘੋ਼ਡਨਾ ਰੇਸ ਮਹਾਉਤਸਵ ਦੇ ਨਾਲ ਸਰਕਾਰ ਦੀ ਪ੍ਰਸ਼ੰਸਕਾਂ ਦੀ ਵਾਪਸੀ ਦੀ ਯੋਜਨਾ ਦਾ ਹਿੱਸਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ,”ਅਕਤੂਬਰ ਤੋਂ ਅਸੀਂ ਦਰਸ਼ਕਾਂ ਨੂੰ ਸਟੇਡੀਅਮ ਵਿਚ ਲਿਆਉਣ ਦੀ ਇੱਛਾ ਰੱਖਦੇ ਹਾਂ ਪਰ ਬਹਾਲੀ ਤੋਂ ਬਾਅਦ ਸ਼ੁਰੂਆਤੀ ਸਫਲ ਨਤੀਜੇ ਤੋਂ ਬਾਅਦ ਹੀ ਕੋਵਿਡ-19 ਲਈ ਸੁਰੱਖਿਅਤ ਮਾਹੌਲ ਵਿਚ ਅਜਿਹਾ ਕੀਤਾ ਜਾਵੇਗਾ।” ਸਟੇਡੀਅਮ ਦੀ ਸਮੱਰਥਾ ‘ਤੇ ਹੁਣ ਵੀ ਪਾਬੰਦੀ ਲੱਗੀ ਹੋਈ ਹੈ। ਸਟੇਡੀਅਮ ਵਿਚ ਪ੍ਰਵੇਸ਼ ਲਈ ਸਮਾਜਿਕ ਦੂਰੀ ਤੇ ਵਨ-ਵੇਅ ਪ੍ਰਣਾਲੀ ਜ਼ਰੂਰੀ ਹੋਵੇਗੀ। ਖਾਣਾ, ਸਾਮਾਨ ਖਰੀਦਣ ਜਾਂ ਸੱਟੇਬਾਜ਼ੀ ਲਈ ਜਿੱਥੇ ਸਮਾਜਿਕ ਦੂਰੀ ਬਰਕਰਾਰ ਨਹੀਂ ਰੱਖੀ ਜਾ ਸਕਦੀ, ਉਥੇ ਬੈਰੀਅਰ ਜਾਂ ਸਕ੍ਰੀਨ ਲਾਈ ਜਾਵੇਗੀ। ਖੇਡ ਮੰਤਰੀ ਨਾਈਜੇਲ ਹਡਲਸਟੋਨ ਨੇ ਕਿਹਾ ਕਿ ਸਟੇਡੀਅਮਾਂ ਦੇ ਪੂਰਾ ਭਰਨ ਤੋਂ ਪਹਿਲਾਂ ਇਹ ਕੁਝ ਸਮੇਂ ਲਈ ਅਜਿਹਾ ਹੀ ਰਹੇਗਾ।

LEAVE A REPLY

Please enter your comment!
Please enter your name here