ਇਸ ਸਾਲ ਨਹੀਂ ਹੋਵੇਗਾ ਬੰਗਲਾਦੇਸ਼ ਪ੍ਰੀਮੀਅਰ ਲੀਗ ਦਾ ਆਯੋਜਨ

0
186

ਕੋਰੋਨਾ ਵਾਇਰਸ ਦੇ ਕਾਰਣ ਇਸ ਸਾਲ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਮੁਖੀ ਨਜ਼ਮੁਲ ਹਸਨ ਨੇ ਇਸਦੀ ਜਾਣਕਾਰੀ ਦਿੱਤੀ।ਨਜ਼ਮੁਲ ਨੇ ਕਿਹਾ, ”ਸਥਿਤੀ ਨੂੰ ਦੇਖਦੇ ਹੋਏ ਅਸੀਂ ਅਗਲੇ ਸਾਲ ਇਸ ਨੂੰ ਕਰਵਾਉਣ ‘ਤੇ ਕੋਈ ਫੈਸਲਾ ਲਵਾਂਗੇ। ਅਸੀਂ ਕੋਈ ਮੈਚ ਮਿਸ ਨਹੀਂ ਕਰਨਾ ਚਾਹੁੰਦੇ ਪਰ ਸਾਰੀਆਂ ਚੀਜ਼ਾਂ ਹਾਲਾਤ ‘ਤੇ ਨਿਰਭਰ ਕਰਵਾਉਂਦੀਆਂ ਹਨ।” ਉਸ ਨੇ ਕਿਹਾ, ”ਜਦੋਂ ਵੀ ਬੀ. ਪੀ. ਐੱਲ. ਦੀ ਗੱਲ ਹੋਵੇਗੀ ਤਾਂ ਇਸ ਵਿਚ ਵਿਦੇਸ਼ੀ ਕ੍ਰਿਕਟਰ ਸ਼ਾਮਲ ਹੋਣਗੇ। ਇਸ ਦੇ ਲਈ ਸਾਰੇ ਪ੍ਰਬੰਧ ਕਰਨੇ ਪੈਣਗੇ ਪਰ ਇਹ ਵੱਡਾ ਟੂਰਨਾਮੈਂਟ ਹੈ ਤੇ ਇਸਦੇ ਲਈ ਤਿਆਰੀਆਂ ਵੀ ਕਰਨੀਆਂ ਪੈਣਗੀਆਂ ਕਿਉਂਕਿ ਖਿਡਾਰੀ ਤੇ ਟੀਮ ਮੈਨੇਜਮੈਂਟ ਕਾਫੀ ਜ਼ਿਆਦਾ ਹਨ। ਸਾਨੂੰ ਨਹੀਂ ਪਤਾ ਕਿ ਅਸੀਂ ਸਥਿਤੀ ਨੂੰ ਸੰਭਾਲ ਸਕਾਂਗੇ ਜਾਂ ਨਹੀਂ।”ਨਜ਼ਮੁਲ ਨੇ ਕੋਰੋਨਾ ਵਾਇਰਸ ਦੇ ਕਾਰਣ ਵਿੱਤੀ ਸੰਕਟ ਤੇ ਜੈਵਿਕ ਸੁਰੱਖਿਆ ਨੂੰ ਦੇਖਦੇ ਹੋਏ ਫ੍ਰੈਂਚਾਇਜ਼ੀ ਦੇ ਆਧਾਰ ‘ਤੇ ਟੀ-20 ਟੂਰਨਾਮੈਂਟ ਦੀ ਮੇਜ਼ਬਾਨੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਪਰ ਉਸ ਨੇ ਕਿਹਾ ਕਿ ਉਹ ਫ੍ਰੈਂਚਾਇਜ਼ੀ ਟੀਮਾਂ ਨਾਲ ਇਸ ਬਾਰੇ ਵਿਚ ਗੱਲ ਕਰਨਗੇ।

LEAVE A REPLY

Please enter your comment!
Please enter your name here