ਇਸ ਦੇਸ਼ ’ਚ ਕੋਰੋਨਾਕਾਲ ’ਚ ਪੈਦਾ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ ਭਾਰੀ ਭਰਕਮ ਬੇਬੀ ਬੋਨਸ

0
91

ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸਿੰਗਾਪੁਰ ’ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਪੈਸੇ ਦਿੱਤੇ ਜਾ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਪੈਸੇ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। ਕੋਰੋਨਾ ਕਾਰਣ ਆਮ ਜਨਤਾ ਨੌਕਰੀ ਦੀ ਛਾਂਟੀ ਦੇ ਚੱਲਦੇ ਆਰਥਿਕ ਤਣਾਅ ਨਾਲ ਜੂਝ ਰਹੀ ਹੈ ਜਿਸ ਨਾਲ ਉਹ ਆਪਣਾ ਪਰਿਵਾਰ ਵਧਾਉਣ ਤੋਂ ਵੀ ਡਰ ਰਹੇ ਹਨ। ਇਸ ਚਿੰਤਾ ਅਤੇ ਤਣਾਅ ਨੂੰ ਦੂਰ ਕਰਨ ਲਈ ਸਰਕਾਰ ਨੇ ਇਹ ਕਦਮ ਚੁੱਕਣ ਦੇ ਬਾਰੇ ’ਚ ਸੋਚਿਆ ਹੈ। ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਦਾ ਵੇਰਵਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਇਹ ਰਾਸ਼ੀ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਕਈ ਛੋਟੇ ਬੇਬੀ ਬੋਨਸ ਤੋਂ ਇਲਾਵਾ ਹੋਵੇਗੀ।

ਦੁਨੀਆ ’ਚ ਸਭ ਤੋਂ ਘੱਟ ਜਨਮ ਦਰ ਵਾਲਾ ਦੇਸ਼ ਸਿੰਗਾਪੁਰ
ਦੁਨੀਆ ’ਚ ਸਭ ਤੋਂ ਘੱਟ ਜਨਮ ਦਰ ਸਿੰਗਾਪੁਰ ’ਚ ਹੈ ਜਿਸ ਨੂੰ ਉਹ ਸਾਲਾਂ ਤੋਂ ਹੱਲਾਸ਼ੇਰੀ ਦਿੰਦਾ ਆ ਰਿਹਾ ਹੈ। ਸਿੰਗਾਪੁਰ ਆਪਣੇ ਕੁਝ ਗੁਆਂਢੀ ਦੇਸ਼ ਜਿਵੇਂ ਇੰਡੋਨੇਸ਼ੀਆ ਅਤੇ ਫਿਲੀਪੀਂਸ ਤੋਂ ਬਿਲਕੁਲ ਵੱਖ ਹੈ। ਇਨ੍ਹਾਂ ਦੇਸ਼ਾਂ ’ਚ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਗਰਭਧਾਰਣ ’ਚ ਵੱਡੇ ਪੱਧਰ ’ਤੇ ਉਛਾਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਹੇਂਗ ਸਵੀ ਕੀਟ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਕੋਵਿਡ-19 ਕਾਰਣ ਬੱਚਿਆਂ ਲਈ ਕੋਸ਼ਿਸ਼ ਕਰ ਰਹੇ ਕੁਝ ਮਾਪੇ ਆਪਣੀ ਇਸ ਯੋਜਨਾ ਨੂੰ ਮੁਲਤਵੀ ਕਰ ਰਹੇ ਹਨ।

ਉਪ ਪ੍ਰਧਾਨ ਮੰਤਰੀ ਨੇ ਇਸ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਅਤੇ ਭੁਗਤਾਨ ਕਰਨ ਦੀ ਪ੍ਰਕਿਰਿਆ ਦੇ ਐਲਾਨ ਦੇ ਬਾਰੇ ’ਚ ਦੱਸਿਆ ਕਿ ਇਨ੍ਹਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਸਿੰਗਾਪੁਰ ਦੀ ਮੌਜੂਦਾ ਬੇਬੀ ਬੋਨਸ ਪ੍ਰਣਾਲੀ ’ਚ ਮਾਤਾ-ਪਿਤਾ ਨੂੰ 10,000 ਸਿੰਗਾਪੁਰ ਕਰੰਸੀ (ਲਗਭਗ 5.50 ਲੱਖ ਰੁਪਏ) ਤੱਕ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਿੰਗਾਪੁਰ ’ਚ ਜਣਨ ਦਰ 2018 ’ਚ ਅੱਠ ਸਾਲ ਦੇ ਹੇਠਲੇ ਪੱਧਰ ਨੂੰ ਛੂਹ ਗਈ ਸੀ ਜੋ ਪ੍ਰਤੀ ਮਹਿਲਾ 1.14 ਜਨਮ ਦਰ ਹੈ। ਜਣਨ ਦਰ ’ਚ ਗਿਰਾਵਟ ਕਈ ਏਸ਼ੀਆਈ ਦੇਸ਼ਾਂ ’ਚ ਇਕ ਵੱਡਾ ਮੁੱਦਾ ਹੈ ਜੋ ਮਹਾਮਾਰੀ ਦੌਰਾਨ ਅਤੇ ਜ਼ਿਆਦਾ ਹੇਠਾਂ ਡਿੱਗ ਸਕਦੀ ਹੈ।

LEAVE A REPLY

Please enter your comment!
Please enter your name here