ਇਸ ਉਮਰ ‘ਚ ਬੱਚੇ ਨੂੰ ਜ਼ਰੂਰ ਖੁਆਓ ਕੇਲਾ, ਮਿਲੇਗਾ ਦੋਹਰਾ ਲਾਭ

0
199

ਕੇਲੇ ਦੇ ਪੌਸ਼ਟਿਕ ਤੱਤ

ਕੇਲੇ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਆਮਤੌਰ ‘ਤੇ ਇਕ 100 ਗ੍ਰਾਮ ਦੇ ਕੇਲੇ ਵਿਚ 89 ਕੈਲੋਰੀ, ਚਰਬੀ 0.3 ਗ੍ਰਾਮ, 1 ਮਿਲੀਗ੍ਰਾਮ ਸੋਡੀਅਮ, 358 ਮਿਲੀਗ੍ਰਾਮ ਪੋਟਾਸ਼ੀਅਮ, ਕਾਰਬੋਹਾਈਡਰੇਟ 23 ਗ੍ਰਾਮ, ਪ੍ਰੋਟੀਨ 1.1 ਗ੍ਰਾਮ, ਵਿਟਾਮਿਨ ਏ 1 ਪ੍ਰਤੀਸ਼ਤ, ਵਿਟਾਮਿਨ ਸੀ 14 ਪ੍ਰਤੀਸ਼ਤ, ਆਇਰਨ 1 ਪ੍ਰਤੀਸ਼ਤ, ਵਿਟਾਮਿਨ ਬੀ6 20 ਪ੍ਰਤੀਸ਼ਤ ਅਤੇ ਮੈਗਨੀਸ਼ੀਅਮ 6 ਪ੍ਰਤੀਸ਼ਤ ਹੁੰਦਾ ਹੈ।

ਕੇਲਾ ਕਿਸ ਉਮਰ ‘ਚ ਦੇਣਾ ਚਾਹੀਦੈ

6 ਮਹੀਨਿਆਂ ਬਾਅਦ ਜਦੋਂ ਬੱਚੇ ਨੂੰ ਠੋਸ ਭੋਜਨ ਦੇਣਾ ਸ਼ੁਰੂ ਕਰਦੇ ਹਾਂ ਤਾਂ ਬੱਚੇ ਨੂੰ ਕੇਲਾ ਵੀ ਦਿੱਤਾ ਜਾ ਸਕਦਾ ਹੈ। 6 ਮਹੀਨੇ ਦੇ ਇੱਕ ਛੋਟੇ ਬੱਚੇ ਨੂੰ ਇੱਕ ਦਿਨ ਵਿਚ ਇਕ ਛੋਟਾ ਕੇਲਾ ਖੁਆਇਆ ਜਾ ਸਕਦਾ ਹੈ। ਕੇਲਾ ਬੱਚਿਆਂ ਨੂੰ ਸਰਦੀ ਅਤੇ ਜ਼ੁਕਾਮ ਤੋਂ ਵੀ ਬਚਾਉਂਦਾ ਹੈ।

ਬੱਚੇ ਨੂੰ ਕੇਲਾ ਦੇਣ ਦੇ ਲਾਭ

  • ਕੇਲੇ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ ਹੁੰਦਾ ਹੈ, ਜਿਸ ਨਾਲ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਫਾਈਬਰ ਪੇਟ ਨੂੰ ਸਾਫ਼ ਰੱਖਦਾ ਹੈ ਅਤੇ ਬੱਚਿਆਂ ਨੂੰ ਕਬਜ਼ ਨਹੀਂ ਹੋਣ ਦਿੰਦਾ ਹੈ। ਇਸ ਦੇ ਨਾਲ ਹੀ ਕੇਲਾ ਪਿਸ਼ਾਬ ਨਾਲੀ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਦਾ ਹੈ, ਇਸ ਨਾਲ ਬੱਚੇ ਨੂੰ ਯੂਰਿਨ ਇੰਫੈਕਸ਼ਨ ਨਹੀਂ ਹੁੰਦਾ ਹੈ।
  • ਕੇਲੇ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫੋਲੇਟ, ਨਿਆਸੀਨ ਅਤੇ ਵਿਟਾਮਿਨ ਬੀ 6 ਹੁੰਦਾ ਹੈ। ਇਹ ਫਲ ਬੱਚੇ ਦਾ ਭਾਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਪੋਟਾਸ਼ੀਅਮ ਅਤੇ ਕੈਲਸ਼ੀਅਮ ਵਾਲਾ ਕੇਲਾ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਵਿਚ ਮੌਜੂਦ ਆਇਰਨ ਖੂਨ ਵਿਚ ਹੀਮੋਗਲੋਬਿਨ ਬਣਾਉਂਦਾ ਹੈ।
  • ਇਹ ਸਰੀਰ ਵਿਚ ਲਾਲ ਲਹੂ ਦੇ ਸੈੱਲ ਬਣਾਉਣ ਵਿਚ ਵੀ ਮਦਦ ਕਰਦਾ ਹੈ।
  • ਕੇਲੇ ਵਿਚ ਫੋਲੇਟ ਹੁੰਦਾ ਹੈ, ਜੋ ਬੱਚੇ ਦੇ ਦਿਮਾਗ ਦੀ ਵਿਕਾਸ ਅਤੇ ਯਾਦਦਾਸ਼ਤ ਨੂੰ ਸੁਧਾਰਨ ਲਈ ਕੰਮ ਕਰਦਾ ਹੈ। ਇਹ ਫਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਅਤੇ ਕਬਜ਼ ਤੋਂ ਬਚਾਉਂਦਾ ਹੈ।

ਬੱਚੇ ਨੂੰ ਕੇਲੇ ਕਿਵੇਂ ਖੁਆਉਣਾ ਹੈ

6 ਮਹੀਨੇ ਦੇ ਬੱਚੇ ਨੂੰ ਕੇਲੇ ਦੇ ਛੋਟੇ ਟੁਕੜੇ ਕਰਕੇ ਫਿਰ ਇਸ ਨੂੰੰ ਮੈਸ਼ ਕਰਕੇ ਖੁਆਓ। ਇਸ ਨਾਲ ਬੱਚੇ ਆਸਾਨੀ ਨਾਲ ਕੇਲਾ ਨਿਗਲ ਸਕਦੇ ਹਨ। ਤੁਸੀਂ ਇਕ ਸਾਲ ਦੇ ਬੱਚੇ ਨੂੰ ਪੱਕਿਆ ਕੇਲਾ ਸਿੱਧਾ ਵੀ ਖੁਆ ਸਕਦੇ ਹੋ। 

ਇਸ ਦਾ ਗੱਲ ਦਾ ਰੱਖੋ ਖਿਆਲ

ਆਪਣੇ ਬੱਚੇ ਨੂੰ ਹਮੇਸ਼ਾ ਪੱਕਿਆ ਅਤੇ ਪੀਲਾ ਕੇਲਾ ਹੀ ਖਾਣ ਲਈ ਦਿਓ। ਕੱਚਾ ਕੇਲਾ ਪਚਾਣਾ ਮੁਸ਼ਕਲ ਹੁੰਦਾ ਹੈ। ਇਸ ਲਈ ਆਪਣੇ ਬੱਚੇ ਨੂੰ ਕੱਚੇ ਕੇਲੇ ਨਾ ਖਿਲਾਓ। ਛੋਟੇ ਬੱਚੇ ਨੂੰ ਕੇਲੇ ਚੰਗੀ ਤਰ੍ਹਾਂ ਮੈਸ਼ ਕਰਕੇ ਹੀ ਖੁਆਓ।

LEAVE A REPLY

Please enter your comment!
Please enter your name here