ਇਤਾਲਵੀ ਸਾਬਕਾ ਪ੍ਰਧਾਨ ਮੰਤਰੀ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਹਸਪਤਾਲ ਦਾਖਲ

0
117

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵਿਯੋ ਬਰਲੁਸਕੋਨੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣ ਦੇ ਲਈ ਸ਼ੁੱਕਰਵਾਰ ਨੂੰ ਸਵੇਰੇ ਮਿਲਾਨ ਦੇ ਇਕ ਹਸਪਤਾਲ ਵਿਚ ਦਾਖਲ ਹੋ ਗਏ। ਉਨ੍ਹਾਂ ਦੀ ਇਕ ਚੋਟੀ ਦੀ ਸਹਿਯੋਗੀ ਨੇ ਇਹ ਜਾਣਕਾਰੀ ਦਿੱਤੀ।ਬਰਲੁਸਕੋਨੀ ਨੂੰ ਦਿਲ ਦੀ ਬੀਮਾਰੀ ਤੇ ਹੋਰ ਮੈਡੀਕਲ ਸਮੱਸਿਆਵਾਂ ਹੋ ਰਹੀਆਂ ਹਨ। ਉਨ੍ਹਾਂ ਦੀ ਸਹਿਯੋਗੀ ਸੇਨ ਲੁਸੀਆ ਰੋਂਜੁਲੀ ਨੇ ਇਕ ਟੀਵੀ ਚੈਨੇਲ ਨੂੰ ਸ਼ੁੱਕਰਵਾਰ ਸਵੇਰੇ ਕਿਹਾ ਕਿ ਬੁਰਲਸਕੋਨੀ (83) ਅਜੇ ਬਿਹਤਰ ਮਹਿਸੂਸ ਕਰ ਰਹੇ ਹਨ। ਇਸ ਹਫਤੇ ਦੀ ਸ਼ੁਰੂਆਤ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਇਨਫੈਕਸ਼ਨ ਨੂੰ ਲੈ ਕੇ ਅਹਿਤਿਆਤੀ ਨਿਗਰਾਨੀ ਵਿਚ ਹਨ। ਇਤਾਲਵੀ ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਦੋ ਬਾਲਗ ਸੰਤਾਨਾਂ ਦੇ ਵੀ ਹਾਲ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਸੀ ਤੇ ਉਹ ਇਕਾਂਤਵਾਸ ਵਿਚ ਰਹਿ ਰਹੇ ਹਨ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਬਰਲੁਸਕੋਨੀ ਦੀ ਪਾਰਟੀ ਨੇ ਹਾਲ ਦੇ ਸਾਲਾਂ ਵਿਚ ਹੋਈਆਂ ਚੋਣਾਂ ਵਿਚ ਆਪਣੀ ਲੋਕਪ੍ਰਿਯਤਾ ਗੁਆ ਦਿੱਤੀ। ਦਰਅਸਲ ਬਰਲੁਸਕੋਨੀ ਆਪਣੇ ਮੀਡੀਆ ਕਾਰੋਬਾਰ ਤੇ ਆਪਣੀ ਵਿਵਾਦਗ੍ਰਸਤ ‘ਬੁੰਗਾ ਬੁੰਗਾ ਪਾਰਟੀਆਂ’ ਨੂੰ ਲੈ ਕੇ ਕਾਨੂੰਨੀ ਸਮੱਸਿਆ ਵਿਚ ਘਿਰ ਗਏ ਸਨ। ਸਾਲ 2013 ਵਿਚ ਟੈਕਸ ਫਰਜ਼ੀਫਾੜਾ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸੀਟ ਛੱਡਣੀ ਪਈ। ਉਹ ਅਜੇ ਯੂਰਪੀ ਸੰਸਦ ਦੇ ਮੈਂਬਰ ਹਨ।

LEAVE A REPLY

Please enter your comment!
Please enter your name here