ਇਟਲੀ ਵਿਚ ਖੁੱਲ੍ਹੀ ਇੰਮੀਗ੍ਰੇਸ਼ਨ ਕਰਕੇ ਭਾਰਤੀ ਅੰਬੈਸੀ ਵੱਲੋ ਲਾਕਡਾਊਨ ਨੂੰ ਵੇਖਦਿਆਂ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਮਿਆਦ ਖਤਮ ਹੋ ਚੁੱਕੇ ਪਾਸਪੋਰਟਾਂ ਨੂੰ ਰੀਨਿਊ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਜਿਸ ਤਹਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਰੋਜ 2 ਵਜੇ ਤੋਂ ਬਾਅਦ ਲਗਾਤਾਰ ਆਨਲਾਈਨ ਫਾਰਮ ਭਰਨ ਦੀਆਂ
ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਐਤਵਾਰ ਨੂੰ ਵੀ 24 ਦੇ ਕਰੀਬ ਵਿਅਕਤੀਆਂ ਦੇ ਫਾਰਮ ਭਰਕੇ ਅੰਬੈਸੀ ਨੂੰ ਭੇਜੇ ਗਏ ਸਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਾਸਪੋਰਟ ਕੈਂਪ ਸਿਰਫ ਤੇ ਸਿਰਫ ਉਨ੍ਹਾਂ ਵਿਅਕਤੀਆਂ ਦੇ ਲਈ ਹੈ ਜੋ ਬਿਨਾਂ ਪੇਪਰਾਂ ਤੋਂ ਹਨ ।