ਇਟਲੀ ’ਚ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਕਨਸਾਈਨਮੈਂਟ ਜ਼ਬਤ

0
408

ਇਟਲੀ ਪੁਲਸ ਨੇ ਛਾਪਾ ਮਾਰ ਕੇ ਦੁਨੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਡਰੱਗ ਕਨਸਾਈਨਮੈਂਟ ਫੜ੍ਹਿਆ ਹੈ। ਫੜ੍ਹੀ ਗਈ ਇਸ ਐਂਫੀਟੇਮਾਇੰਸ ਡਰੱਗਸ ਦੀ ਇਹ ਖੇਪ ਸੀਰੀਆ ’ਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀਆਂ ਨੇ ਤਿਆਰ ਕੀਤੀ ਸੀ ਅਤੇ ਇਸ ਦੇ ਪੈਸੇ ਦੀ ਵਰਤੋਂ ਦੁਨੀਆਭਰ ’ਚ ਅੱਤਵਾਦ ਫੈਲਾਉਣ ਲਈ ਕੀਤਾ ਜਾਣ ਵਾਲਾ ਸੀ।

ਇਟਲੀ ਦੀ ਜਾਂਚ ਏਜੰਸੀ ਗੁਆਰਡੀਆ ਡੀ. ਫਿਨਾਂਜਾ ਮੁਤਾਬਕ ਪੁਲਸ ਨੇ ਸਾਲੇਰਨੋ ਸ਼ਹਿਰ ਵਿਚ 3 ਸ਼ਿਪਿੰਗ ਕੰਟੇਨਰਸ ਨੂੰ ਫੜ੍ਹਿਆ ਹੈ। ਇਸ ਵਿਚ 8454 ਕਰੋੜ ਰੁਪਏ ਕੀਮਤ ਦੀ 8.4 ਕਰੋੜ ਤੋਂ ਜ਼ਿਆਦਾ ਐਮਫੀਟੇਮਾਈਂਸ ਦੀਆਂ ਗੋਲੀਆਂ ਸਨ। ਇਸਦਾ ਕੁਲ ਭਾਰ 15 ਮੀਟ੍ਰਿਕ ਟਨ ਤੋਂ ਵੀ ਜ਼ਿਆਦਾ ਹੈ। ਜਾਂਚ ਏਜੰਸੀ ਮੁਤਾਬਕ ਡਰੱਗਸ ਨੂੰ ਇੰਨੀ ਚਾਲਾਕੀ ਨਾਲ ਸ਼ਿਪਿੰਗ ਕੰਟੇਨਰਸ ਵਿਚ ਲੁਕਾਇਆ ਗਿਆ ਸੀ ਕਿ ਇਹ ਆਸਾਨੀ ਨਾਲ ਸਕੈਨਰ ਤੋਂ ਬਾਹਰ ਹੋ ਗਿਆ ਸੀ। ਪੁਲਸ ਮੁਤਾਬਕ ਉਨ੍ਹਾਂ ਨੂੰ ਖੁਫੀਆ ਸੂਤਰਾਂ ਤੋਂ ਇਸਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਛਾਪਾ ਮਾਰਿਆ ਗਿਆ।

ਯੂਰਪ ਵਿਚ ਡਰੱਗਸ ਆਈ. ਐੱਸ. ਦੇ ਸਹਿਯੋਗੀਆਂ ਨੂੰ ਭੇਜੇ
ਪੁਲਸ ਦਾ ਮੰਨਣਾ ਹੈ ਕਿ ਡਰੱਗਸ ਪੂਰੇ ਯੂਰਪ ਨੂੰ ਆਈ. ਐੱਸ. ਦੇ ਸਹਿਯੋਗੀਆਂ ਅਤੇ ਉਥੇ ਮੌਜੂਦ ਮਹਾਮਾਰੀ ਕਾਰਨ ਯੂਰਪ ’ਚ ਸਿੰਥੈਟਿਕ ਡਰੱਗਸ ਦੀ ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਬੰਦ ਹੋ ਗਈ ਹੈ। ਇਸ ਕਾਰਣ ਅਪਰਾਧਿਕ ਸਮੂਹਾਂ ਨੇ ਸੀਰੀਆ ਦਾ ਰੁਖ ਕੀਤਾ ਹੈ।

LEAVE A REPLY

Please enter your comment!
Please enter your name here