ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਭਾਵ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਜ਼ਰੀਏ ਉਨ੍ਹਾਂ ਨੇ ਦਿੱਲੀ ਵਾਸੀਆਂ ਲਈ ਅਨਲਾਕ-1 ਅਤੇ ਤਾਲਾਬੰਦੀ 5 ‘ਚ ਕੀ-ਕੀ ਸਹੂਲਤਾਂ ਮਿਲਣਗੀਆਂ, ਇਸ ਬਾਰੇ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਬਜ਼ਾਰ ‘ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਸਪਾ ਬੰਦ ਰਹਿਣਗੇ ਅਤੇ ਸੈਲੂਨ ਖੁੱਲ੍ਹਣਗੇ। ਕੇਜਰੀਵਾਲ ਨੇ ਇਸ ਦੇ ਨਾਲ ਹੀ ਦੁਕਾਨਾਂ ਖੁੱਲ੍ਹਣ ਨਾਲ ਓਡ-ਈਵਨ ਯੋਜਨਾ ਪਾਬੰਦੀ ਹਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਈ-ਰਿਕਸ਼ਾ ਅਤੇ ਆਟੋ ‘ਚ ਇਕ ਸਵਾਰੀ ਦੀ ਪਾਬੰਦੀ ਹਟਾ ਦਿੱਤੀ ਗਈ ਹੈ।