ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਲਾਭ ਪਹੁੰਚਾ ਸਕਦੀ ਹੈ। ਪਰ ਇਸ ਲਈ ਉਨ੍ਹਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇਕ ਘਰ ‘ਚ ਕਈ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਲਾਭ ਲੈਣ ਵਾਲਾ ਬਾਲਗ ਹੋਵੇ ਅਤੇ ਉਸ ਦਾ ਨਾਮ ਮਾਲੀਆ ਰਿਕਾਰਡ ਵਿਚ ਦਰਜ ਹੋਵੇ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਜਿਹੜੇ ਕਾਮੇ ਸ਼ਰਤਾਂ ਪੂਰੀਆਂ ਕਰਦੇ ਹਨ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ’। ਮਜ਼ਦੂਰ ਦੇ ਨਾਮ ‘ਤੇ ਦੇਸ਼ ਵਿਚ ਕਿਤੇ ਵੀ ਇਕ ਖੇਤ ਹੋਣਾ ਚਾਹੀਦਾ ਹੈ।
ਹੁਣ ਰਜਿਸਟ੍ਰੇਸ਼ਨ ਕਰਾਉਣ ਲਈ ਕਿਸੇ ਸਰਕਾਰੀ ਵਿਭਾਗ ਜਾਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਕਿਸਾਨ ਬਾਲਗ ਹਨ ਅਤੇ ਉਨ੍ਹਾਂ ਦਾ ਨਾਮ ਮਾਲੀਆ ਰਿਕਾਰਡ ਵਿਚ ਦਰਜ ਹੈ ਉਹ ਕਿਸਾਨ ਖੁਦ ਹੀ ਸਕੀਮ ਦੀ ਵੈਬਸਾਈਟ ‘ਤੇ ਜਾ ਕੇ ਇਸ ਦੇ ‘ਫਾਰਮਰਜ਼ ਕਾਰਨਰ(Farmers corner)’ ਜ਼ਰੀਏ ਅਰਜ਼ੀ ਦੇ ਸਕਦੇ ਹਨ। ਜੇ ਕਿਸੇ ਦਾ ਨਾਮ ਖੇਤੀ ਦੇ ਕਾਗਜ਼ਾਂ ਵਿਚ ਹੈ, ਤਾਂ ਉਸ ਦੇ ਅਧਾਰ ‘ਤੇ ਉਹ ਵੱਖ ਤੋਂ ਆਪਣਾ ਲਾਭ ਲੈ ਸਕਦਾ ਹੈ। ਫਿਰ ਭਾਵੇਂ ਉਹ ਸਾਂਝੇ ਪਰਿਵਾਰ ਦਾ ਹਿੱਸਾ ਹੀ ਕਿਉਂ ਨਾ ਹੋਵੇ।