ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਮੈਚ ਦੀ ਪਿੱਚ ਉਮੀਦ ਮੁਤਾਬਕ ਨਹੀਂ ਸੀ ਅਤੇ ਇਸ ‘ਤੇ ਬੱਲੇਬਾਜ਼ਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਭਾਰਤ ਨੇ ਭਾਵੇਂ ਇੱਕ ਗੇਂਦ ਬਾਕੀ ਰਹਿੰਦੇ ਮੈਚ ਜਿੱਤ ਲਿਆ ਹੋਵੇ ਪਰ ਕਪਤਾਨ ਹਾਰਦਿਕ ਪੰਡਯਾ ਨੇ ਪਿੱਚ ਦੀ ਆਲੋਚਨਾ ਕਰਦਿਆਂ ਇਸ ਨੂੰ ‘ਹੈਰਾਨ’ ਕਰਨ ਵਾਲੀ ਕਰਾਰ ਦਿੱਤਾ।
ਨਿਊਜ਼ੀਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਜਦਕਿ ਭਾਰਤ ਨੂੰ ਵੀ ਸਪਿਨ ਪੱਖੀ ਪਿੱਚ ‘ਤੇ ਟੀਚੇ ਦਾ ਪਿੱਛਾ ਕਰਨ ‘ਚ ਕਾਫੀ ਮੁਸ਼ਕਲ ਆਈ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇੱਕ ਸੂਤਰ ਨੇ ਕਿਹਾ, “ਕਿਊਰੇਟਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਸੰਜੀਵ ਕੁਮਾਰ ਅਗਰਵਾਲ ਲੈਣਗੇ, ਜੋ ਕਿ ਇੱਕ ਬਹੁਤ ਤਜਰਬੇਕਾਰ ਕਿਊਰੇਟਰ ਹਨ। ਅਸੀਂ ਇੱਕ ਮਹੀਨੇ ਵਿੱਚ ਚੀਜ਼ਾਂ ਬਦਲਾਂਗੇ।