ਆਸਟਰੇਲੀਆ ਦੇ 2020-21 ਸੀਜ਼ਨ ਦਾ ਘਰੇਲੂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਅਗਸਤ 2020 ਤੋਂ ਫਰਵਰੀ 2021 ਦੇ ਵਿਚਾਲੇ ਜ਼ਿੰਬਾਬਵੇ, ਵੈਸਟਇੰਡੀਜ਼, ਭਾਰਤ, ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆ ਦਾ ਦੌਰਾ ਕਰਣਗੀਆਂ। ਇਸ ਤੋਂ ਇਲਾਵਾ ਅਕਤੂਬਰ-ਨਵੰਬਰ 2020 ’ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਹੋਣਾ ਹੈ। ਹਾਲਾਂਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਪ੍ਰੋਗਰਾਮ ਤਾਂ ਜਾਰੀ ਕਰ ਦਿੱਤਾ ਹੈ ਪਰ ਕੋਰੋਨਾਵਾਇਰਸ ਦੇ ਕਾਰਨ ਮੌਜਦਾ ਹਾਲਤ ਦੇਖਦੇ ਹੋਏ ਇਨਾਂ ਸਾਰਿਆਂ ਪ੍ਰੋਗਰਾਮਾਂ ’ਚ ਬਦਲਾਅ ਸੰਭਵ ਹੈ।