ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਹਾਰਿਆ ਰਾਫੇਲ ਨਡਾਲ

0
13

ਕਮਰ ਦੀ ਸੱਟ ਤੋਂ ਜੂਝ ਰਹੇ ਰਾਫੇਲ ਨਡਾਲ ਨੂੰ 23ਵੇਂ ਗ੍ਰੈਂਡ ਸਲੈਮ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਉਹ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਮੈਕੇਂਜੀ ਮੈਕਡੋਨਾਲਡ ਹੱਥੋਂ ਹਾਰ ਕੇ ਬਾਹਰ ਹੋ ਗਿਆ। ਮੌਜੂਦਾ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਨਡਾਲ ‘ਤੇ 65ਵੇਂ ਸਥਾਨ ਵਾਲੇ ਮੈਕਡੋਨਲਡ ਨੇ 6.4, 6.4, 7.5 ਨਾਲ ਜਿੱਤ ਦਰਜ ਕੀਤੀ।

ਹਾਰ ਤੋਂ ਬਾਅਦ ਨਡਾਲ ਨੇ ਕਿਹਾ, ‘ਇਹ ਮੁਸ਼ਕਲ ਸਮਾਂ ਹੈ। ਇਹ ਇੱਕ ਔਖਾ ਦਿਨ ਸੀ। ਜੇਕਰ ਮੈਂ ਕਹਾਂ ਕਿ ਮੈਂ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟਿਆ ਨਹੀਂ ਹਾਂ ਤਾਂ ਇਹ ਝੂਠ ਹੋਵੇਗਾ। ਨਡਾਲ ਨੂੰ ਕੋਰਟ ‘ਤੇ ਮੈਡੀਕਲ ਟਾਈਮ ਆਊਟ ਵੀ ਲੈਣਾ ਪਿਆ। ਉਨ੍ਹਾਂ ਦੀ ਪਤਨੀ ਦਰਸ਼ਕਾਂ ਦੀ ਗੈਲਰੀ ਵਿੱਚ ਹੰਝੂ ਪੂੰਝਦੀ ਨਜ਼ਰ ਆਈ। 

ਨਡਾਲ ਕੋਰਟ ‘ਤੇ ਵਾਪਸ ਪਰਤਿਆ ਪਰ ਆਪਣੀ ਜਾਣੀ-ਪਛਾਣੀ ਲੈਅ ‘ਚ ਨਹੀਂ ਜਾਪਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਮੈਚ ਅੱਧ ਵਿਚਾਲੇ ਛੱਡਣਾ ਨਹੀਂ ਚਾਹੁੰਦੇ ਸਨ। ਮੈਲਬੋਰਨ ਵਿੱਚ 2016 ਦੇ ਪਹਿਲੇ ਗੇੜ ਵਿੱਚ ਬਾਹਰ ਹੋਣ ਤੋਂ ਬਾਅਦ ਇਹ ਕਿਸੇ ਗ੍ਰੈਂਡ ਸਲੈਮ ਵਿੱਚੋਂ ਨਡਾਲ ਦਾ ਸਭ ਤੋਂ ਤੇਜ਼ੀ ਨਾਲ ਬਾਹਰ ਹੋਣਾ ਸੀ। ਮੈਕਡੋਨਲਡ ਨੇ ਸੰਯੁਕਤ ਰਾਜ ਵਿੱਚ NCAA ਚੈਂਪੀਅਨਸ਼ਿਪ ਜਿੱਤੀ ਹੈ ਪਰ ਉਹ ਕਦੇ ਵੀ ਗ੍ਰੈਂਡ ਸਲੈਮ ਦੇ ਚੌਥੇ ਦੌਰ ਤੋਂ ਅੱਗੇ ਨਹੀਂ ਵਧਿਆ ਹੈ।

 ਉਸਨੇ ਇਸ ਤੋਂ ਪਹਿਲਾਂ ਨਡਾਲ ਦੇ ਖਿਲਾਫ 2020 ਫ੍ਰੈਂਚ ਓਪਨ ਖੇਡਿਆ ਸੀ ਜਿਸ ਵਿੱਚ ਉਹ ਸਿਰਫ ਚਾਰ ਮੈਚ ਜਿੱਤ ਸਕਿਆ ਸੀ। ਨਡਾਲ ਨੇ ਇੱਕ ਸਾਲ ਪਹਿਲਾਂ ਆਸਟ੍ਰੇਲੀਅਨ ਓਪਨ ਜਿੱਤਿਆ ਸੀ, ਜੋ ਉਸਦਾ 22ਵਾਂ ਗ੍ਰੈਂਡ ਸਲੈਮ ਸੀ। ਉਹ ਵਰਤਮਾਨ ਵਿੱਚ ਵਿਸ਼ਵ ਵਿੱਚ ਦੂਜੇ ਨੰਬਰ ‘ਤੇ ਹੈ ਪਰ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਜ਼ ਦੀ ਗੈਰ-ਮੌਜੂਦਗੀ ਕਾਰਨ ਉਸ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here