ਆਸਟਰੇਲੀਆ ਦਾ ਪ੍ਰਸਤਾਵਿਤ ਇੰਗਲੈਂਡ ਦੌਰਾ 4 ਸਤੰਬਰ ਤੋਂ ਹੋਵੇਗਾ ਸ਼ੁਰੂ : ਰਿਪੋਰਟ

0
155

ਆਸਟਰੇਲੀਆਈ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ 4 ਸਤੰਬਰ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਜੈਵ ਸੁਰੱਖਿਅਤ ਮਾਹੌਲ ਵਿਚ 3 ਟੀ-20 ਤੇ ਇੰਨੇ ਹੀ ਵਨ ਡੇ ਕੌਮਾਂਤਰੀ ਮੈਚ ਖੇਡੇ ਜਾਣਗੇ। ਇਕ ਰਿਪਰੋਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
‘ਦਿ ਡੇਲੀ ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ ਦੌਰੇ ਦੀ ਸ਼ੁਰੂਆਤ ਟੀ-20 ਲੜੀ ਨਾਲ ਹੋਵੇਗੀ। ਟੀ-20 ਮੈਚ 4, 6 ਤੇ 8 ਸਤੰਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 10, 12 ਤੇ 15 ਸਤੰਬਰ ਨੂੰ ਵਨ ਡੇ ਮੈਚ ਹੋਣਗੇ। ਰਿਪੋਰਟ ਅਨੁਸਾਰ ਆਸਟਰੇਲੀਆਈ ਟੀਮ ਨਿੱਜੀ ਜਹਾਜ਼ ਰਾਹੀਂ ਇੰਗਲੈਂਡ ਰਵਾਨਾ ਹੋਵੇਗੀ ਤੇ ਸਾਰੇ 6 ਮੈਚ ਸਾਊਥੰਪਟਨ ਤੇ ਮਾਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਖੇਡੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਸਥਾਨਾਂ ‘ਤੇ ਟੀਮਾਂ, ਮੈਚ ਅਧਿਕਾਰੀਆਂ ਤੇ ਪ੍ਰਸਾਰਕਾਂ ਦੇ ਰੁਕਣ ਲਈ ਸਟੇਡੀਅਮ ਦੇ ਨੇੜੇ ਹੀ ਹੋਟਲ ਹਨ। ਇਨ੍ਹਾਂ ਦੋਵਾਂ ਮੈਦਾਨਾਂ ‘ਤੇ ਹੀ ਅਜੇ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਲੜੀ ਖੇਡੀ ਜਾ ਰਹੀ ਹੈ, ਜਿਸ ਨਾਲ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਵੀ ਹੋਈ ਹੈ। ਇਸ ਤੋਂ ਬਾਅਦ ਪਾਕਿਸਤਾਨ ਵਿਰੁੱਧ ਲੜੀ ਵੀ ਇਨ੍ਹਾਂ ਸਥਾਨਾਂ ‘ਤੇ ਖੇਡੀ ਜਾਵੇਗੀ। ਆਸਟਰੇਲੀਆਈ ਚੋਣਕਾਰਾਂ ਨੇ ਇਸ ਦੌਰੇ ਲਈ ਪਿਛਲੇ ਹਫਤੇ 26 ਮੈਂਬਰੀ ਸੰਭਾਵਿਤ ਟੀਮ ਦੀ ਚੋਣ ਕੀਤੀ ਸੀ।

LEAVE A REPLY

Please enter your comment!
Please enter your name here