ਆਮਿਰ ਨੇ ਇੰਗਲੈਂਡ ਦੌਰੇ ‘ਤੇ ਟੀ-20 ਟੀਮ ਲਈ ਖੁਦ ਨੂੰ ਉਪਲੱਬਧ ਦੱਸਿਆ

0
129

ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਇੰਗਲੈਂਡ ਦੌਰੇ ‘ਤੇ ਖੇਡੀ ਜਾਣ ਵਾਲੀ ਟੀ-20 ਲੜੀ ਲਈ ਖੁਦ ਨੂੰ ਉਪਲਬੱਧ ਦੱਸਿਆ ਹੈ, ਜਿਹੜਾ ਟੀਮ ਵਿਚ ਹੈਰਿਸ ਰਾਊਫ ਦੀ ਜਗ੍ਹਾ ਲੈ ਸਕਦਾ ਹੈ। ਇਹ ਤੇਜ਼ ਗੇਂਦਬਾਜ਼ ਆਪਣੇ ਦੂਜੇ ਬੱਚੇ ਦੇ ਜਨਮ ਦੇ ਕਾਰਣ ਦੌਰੇ ਤੋਂ ਹਟ ਗਿਆ ਸੀ। ਰਿਪੋਰਟਸ ਦੇ ਅਨੁਸਾਰ ਆਮਿਰ ਨੇ ਖੁਦ ਨੂੰ ਟੀਮ ਦੇ ਲਈ ਉਪਲੱਬਧ ਦੱਸਿਆ। ਹਾਲਾਂਕਿ ਇੰਗਲੈਂਡ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਦੀਆਂ ਰਿਪੋਰਟਾਂ ਨੈਗੇਟਿਵ ਆਉਣੀਆਂ ਚਾਹੀਦੀਆਂ ਹਨ। ਖਬਰ ਮੁਤਾਬਕ ਸੋਮਵਾਰ ਨੂੰ ਆਮਿਰ ਦਾ ਕੋਵਿਡ-19 ਟੈਸਟ ਹੋਇਆ ਤੇ ਉਸਦਾ ਦੂਜਾ ਟੈਸਟ 2 ਦਿਨਾਂ ਬਾਅਦ ਹੋਵੇਗਾ। ਜੇਕਰ ਉਹ ਜਾਂਚ ਵਿਚ ਨੈਗੇਟਿਵ ਆਇਆ ਤਾਂ 28 ਅਗਸਤ ਤੋਂ ਮਾਨਚੈਸਟਰ ਵਿਚ ਇੰਗਲੈਂਡ ਿਵਰੁੱਧ ਸ਼ੁਰੂ ਹੋ ਰਹੀ 3 ਮੈਚਾਂ ਦੀ ਲੜੀ ਵਿਚ ਟੀਮ ਦਾ ਹਿੱਸਾ ਹੋ ਸਕਦਾ ਹੈ।

LEAVE A REPLY

Please enter your comment!
Please enter your name here