ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ‘ਆਪ’ ਦੇ ਮੁੱਖ ਬੁਲਾਰੇ ਅਤੇ ਦਿੱਲੀ ਲੋਕ ਸਭਾ ਵਿਚ ਗੂੰਜਾ ਪਾਉਣ ਵਾਲੇ ਆਗੂ ਭਗਵੰਤ ਮਾਨ ਨੇ ਕਿਹਾ ਕਿ ਬਾਘਾ ਪੁਰਾਣਾ ਵਿੱਚ ਹੋਏ ਇਕੱਠ ਨੇ ਕੈਪਟਨ ਅਤੇ ਬਾਦਲ ਦੀ ਨੀਂਦ ਹਰਾਮ ਕਰ ਦਿੱਤੀ ਹੈ।ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਕਿਸਾਨਾਂ ਨਾਲ ਇਸ ਕਰ ਕੇ ਹਮਦਰਦੀ ਨਹੀਂ ਕਿਉਂਕਿ ਇਨ੍ਹਾਂ ਦੀ ਸੋਚ ਮਾੜੀ ਹੈ ਜੇਕਰ ਇਨ੍ਹਾਂ ਵਿਚ ਇਮਾਨਦਾਰੀ ਦਲੇਰੀ ਸਚਾਈ ਪ੍ਰਤੀ ਚੰਗੀ ਸੋਚ ਹੁੰਦੀ ਤਾਂ ਦੇਸ਼ ਦੇ ਕਿਸਾਨਾਂ ਨੂੰ ਬਾਰਡਰਾਂ ’ਤੇ ਸਰਦੀ ਗਰਮੀ ਨਾ ਕੱਟਣੀ ਪੈਂਦੀ, ਇਹ ਤਿੰਨੋਂ ਰਲੇ ਹੋਏ 70 ਸਾਲਾਂ ਤੋਂ ਗੁੰਮਰਾਹ ਕਰਦੇ ਆ ਰਹੇ ਹਨ, ਜਿਸ ਕਰ ਕੇ ਵਾਰੀ ਸਿਰ ਸੱਤਾ ’ਤੇ ਕਾਬਜ ਹੋ ਜਾਂਦੇ ਹਨ ਪਰ ਹੁਣ ਵਾਰੀ ਸਿਰ ਕਾਂਗਰਸ ਭਾਜਪਾ ਦਾ ਸਟੇਟਾਂ ਵਿਚੋਂ ਸਫਾਇਆ ਹੁੰਦਾ ਜਾਵੇਗਾ ਅਤੇ ਪੰਜਾਬ ਵਿੱਚ ਬਾਦਲਾਂ ਨੂੰ ਵੀ ਕਦੇ ਮੌਕਾ ਨਹੀਂ ਮਿਲੇਗਾ।ਉਨ੍ਹਾਂ ਕਿਹਾ ਕਿ ਕੈਪਟਨ ਦੇ ਇਸ਼ਾਰੇ ’ਤੇ ਇਕੱਠ ਨੂੰ ਰੋਕਣ ਲਈ ਪੁਲਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਫਿਰ ਵੀ ਇਕੱਠ ਵੱਧ ਚੱੜ ਕੇ ਹੋਇਆ।