ਆਕਸਫੋਰਡ ਯੂਨੀਵਰਸਿਟੀ ਨੇ ਕੋਵਿਡ- 19 ਵੈਕਸੀਨ ਸਬੰਧੀ ਕੀਤਾ ਜਾ ਰਿਹਾ ਟਰਾਇਲ ਯੂਕੇ ਨਾਲ ਸਬੰਧਤ ਇੱਕ ਉਮੀਦਾਵਾਰ ਦੇ ਬਿਮਾਰ ਹੋ ਜਾਣ ਕਾਰਨ ਕੁਝ ਸਮੇਂ ਲਈ ਰੋਕ ਦਿੱਤਾ ਹੈ। ਯੂਨੀਵਰਸਿਟੀ ਨਾਲ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਬਾਇਓ-ਫਾਰਮਾਸਿਊਟੀਕਲ ਕੰਪਨੀ ‘ਐਸਟਰਾਜੈਨੇਕਾ’ ਨੇ ਕਿਹਾ ਕਿ ਟਰਾਇਲ ਰੋਕਣਾ ਰੁਟੀਨ ਜਿਹੀ ਪ੍ਰਕਿਰਿਆ ਹੈ। ਪਹਿਲੇ ਅਤੇ ਦੂਜੇ ਪੜਾਵਾਂ ਦੀ ਸਫ਼ਲਤਾ ਤੋਂ ਬਾਅਦ ਇਹ ਟਰਾਇਲ ਤੀਜੇ ਪੜਾਅ ’ਚ ਸ਼ਾਮਲ ਹੋ ਗਏ ਹਨ।
ਇਸੇ ਦੌਰਾਨ ‘ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ’ ਡਾ. ਵੀ ਜੀ ਸੋਮਾਨੀ ਨੇ ‘ਸੀਰਮ ਇੰਸਟੀਚਿਊਟ ਆਫ਼ ਇੰਡੀਆ’ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਇਹ ਨੋਟਿਸ ਇਸ ਵੱਲੋਂ ਫਾਰਮਾਸਿਊਟੀਕਲ ਕੰਪਨੀ ‘ਐਸਟਰਾਜ਼ੈਨੇਕ’ ਵੱਲੋਂ ਆਕਸਫੋਰਡ ਯੂਨੀਵਰਸਿਟੀ ਵਿੱਚ ਕੋਵਿਡ-19 ਵੈਕਸੀਨ ਦੇ ਕਲਿਨੀਕਲ ਟਰਾਇਲ ਰੋਕਣ ਤੇ ‘ਸਬੰਧਤ ਗੰਭੀਰ ਮਾੜੇ ਪ੍ਰਭਾਵਾਂ’ ਬਾਰੇ ਮੁਲਾਂਕਣ ਜਮ੍ਹਾਂ ਨਾ ਕਰਵਾਉਣ ਲਈ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੋਵਿਡ-19 ਵੈਕਸੀਨ ਸਬੰਧੀ ਟਰਾਇਲਾਂ ਦੌਰਾਨ ਯੂਕੇ ਦੇ ਇੱਕ ਉਮੀਦਵਾਰ ’ਤੇ ਇਸ ਵੈਕਸੀਨ ਦੇ ਮਾੜੇ ਪ੍ਰਭਾਵ ਤੋਂ ਬਾਅਦ ਇਹ ਟਰਾਇਲ ਰੋਕਣ ਤੋਂ ਬਾਅਦ ਨਸ਼ਰ ਹੋਈਆਂ ਰਿਪੋਰਟਾਂ ਮਗਰੋਂ ਜਾਰੀ ਕੀਤਾ ਗਿਆ ਹੈ।