ਆਈਐੱਮਐੱਫ ਵੱਲੋਂ ਭਾਰਤ ਦੀ ਵਿਕਾਸ ਦਰ 10.3 ਫੀਸਦ ਡਿੱਗਣ ਦੀ ਪੇਸ਼ੀਨਗੋਈ

0
128

ਕੌਮਾਂਤਰੀ ਮੁਦਰਾ ਫੰਡ ਨੇ ਕਰੋਨਾਵਾਇਰਸ ਮਹਾਮਾਰੀ ਦੇ ਝੰਬੇ ਭਾਰਤੀ ਅਰਥਚਾਰੇ ਵਿੱਚ ਇਸ ਸਾਲ 10.3 ਫੀਸਦ ਦਾ ਵੱਡਾ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਐੱਫ ਨੇ ‘ਵਰਲਡ ਇਕਨਾਮਿਕ ਆਊਟਲੁੱਕ’ ਦੀ ਆਪਣੀ ਰਿਪੋਰਟ ਵਿੱਚ ਕਿਹਾ ਭਾਰਤ ਅਗਲੇ ਸਾਲ ਭਾਵ 2021 ਵਿੱਚ 8.8 ਫੀਸਦ ਦੀ ਵਿਕਾਸ ਦਰ ਜ਼ਬਰਦਸਤ ਵਾਪਸੀ ਕਰਦਿਆਂ ਚੀਨ ਦੀ ਵਿਕਾਸ 8.2 ਫੀਸਦ ਨੂੰ ਪਿਛਾਂਹ ਛੱਡ ਦੇਵੇਗਾ। ਰਿਪੋਰਟ ਮੁਤਾਬਕ ਇਸ ਸਾਲ ਆਲਮੀ ਪੱਧਰ ’ਤੇ ਵਿਕਾਸ ਦਰ ਸੁੰਗੜ ਕੇ 4.4 ਫੀਸਦ ਰਹਿ ਜਾਵੇਗੀ ਤੇ 2021 ਵਿੱਚ 5.2 ਫੀਸਦ ਦੀ ਦਰ ਨਾਲ ਵਾਪਸੀ ਕਰੇਗੀ। 

LEAVE A REPLY

Please enter your comment!
Please enter your name here