ਆਂਧਰਾ ਪ੍ਰਦੇਸ਼ ‘ਚ ਫਾਰਮਾ ਕੰਪਨੀ ‘ਚ ਗੈਸ ਲੀਕ ਹੋਣ ਨਾਲ 2 ਦੀ ਮੌਤ, ਚਾਰ ਬੀਮਾਰ

0
167

ਆਂਧਰਾ ਪ੍ਰਦੇਸ਼ ‘ਚ ਵਿਸ਼ਾਖਾਪਟਨਮ ਦੇ ਪਰਵਾੜਾ ‘ਚ ਜਵਾਹਰਲਾਲ ਨਹਿਰੂ ਫਾਰਮਾ ਸਿਟੀ (ਜੇ.ਐੱਨ.ਪੀ.ਸੀ.) ਸਥਿਤ ਸੈਨਰ ਲਾਈਫ ਸਾਇੰਸੇਜ ਫਾਰਮਾ ਕੰਪਨੀ ਤੋਂ ਮੰਗਲਵਾਰ ਤੜਕੇ ਗੈਸ ਲੀਕ ਹੋਣ ਨਾਲ ਘੱਟੋ-ਘੱਟ 2 ਕਰਮੀਆਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਾਰਮਾ ਕੰਪਨੀ ਦੇ ਕਰਮੀਆਂ ਨੇ ਦੱਸਿਆ ਕਿ ਗੈਸ ਲੀਕ ਦੇ ਸਮੇਂ ਕੰਪਨੀ ‘ਚ 40 ਲੋਕ ਕੰਮ ਕਰ ਰਹੇ ਸਨ। ਪੁਲਸ ਅਨੁਸਾਰ ਬੇਂਜੀਮਿਡਾਜੋਲ ਵਾਸ਼ਪ ਦੇ ਲੀਕ ਹੋਣ ਨਾਲ ਸ਼ਿਫਟ ਆਪਰੇਟਰ ਨਰੇਂਦਰ ਅਤੇ ਗੌਰੀ ਸ਼ੰਕਰ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਅਧਿਕਾਰੀਆਂ ਨੇ ਫਾਰਮਾ ਕੰਪਨੀ ਦਾ ਦੌਰਾ ਕੀਤਾ ਹੈ। 

LEAVE A REPLY

Please enter your comment!
Please enter your name here